New Parliament Building Rain: ਦਿੱਲੀ ਵਿੱਚ ਬੁੱਧਵਾਰ (31 ਜੁਲਾਈ) ਨੂੰ ਭਾਰੀ ਮੀਂਹ ਦੌਰਾਨ ਨਵੀਂ ਪਾਰਲੀਮੈਂਟ ਦੀ ਛੱਤ ਵਿੱਚੋਂ ਪਾਣੀ ਲੀਕ ਹੋਣ ਲੱਗਾ। ਨਵੀਂ ਸੰਸਦ ਭਵਨ ਦੀ ਛੱਤ ਤੋਂ ਪਾਣੀ ਟਪਕਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੁਣ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾਵਾਂ ਨੇ ਇਸ 'ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਨਵੀਂ ਸੰਸਦ ਦੀ ਇਮਾਰਤ ਦੀ ਹੁਣੇ ਹੀ ਇਹ ਹਾਲਤ ਹੋ ਗਈ ਹੈ ਜਿਸ ਨੂੰ ਬਣਾਉਣ 'ਤੇ 970 ਕਰੋੜ ਰੁਪਏ ਖਰਚ ਆਏ ਹਨ।
ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਵੀਰਵਾਰ ਨੂੰ ਲੋਕ ਸਭਾ ਵਿੱਚ ਇੱਕ ਮੁਲਤਵੀ ਮਤਾ ਪੇਸ਼ ਕੀਤਾ, ਜਿਸ ਵਿੱਚ ਸੰਸਦ ਭਵਨ ਦਾ ਨਿਰੀਖਣ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦੇ ਗਠਨ ਦਾ ਪ੍ਰਸਤਾਵ ਦਿੱਤਾ ਗਿਆ। ਉਨ੍ਹਾਂ ਨੇ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਲਾਬੀ ਦੇ ਅੰਦਰ ਕਥਿਤ ਤੌਰ 'ਤੇ ਪਾਣੀ ਦੇ ਲੀਕ ਹੋਣ ਦਾ ਵੀਡੀਓ ਸਾਂਝਾ ਕੀਤਾ।
'ਬਾਹਰ ਪੇਪਰ ਲੀਕ, ਅੰਦਰ ਵਾਟਰ ਲੀਕੇਜ਼'
ਤਾਮਿਲਨਾਡੂ ਦੇ ਵਿਰੁਧੂ ਨਗਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, "ਬਾਹਰ ਪੇਪਰ ਲੀਕ ਤੇ ਅੰਦਰ ਵਾਟਰ ਲੀਕੇਜ਼।" ਰਾਸ਼ਟਰਪਤੀ ਦੁਆਰਾ ਵਰਤੀ ਜਾਣ ਵਾਲੀ ਸੰਸਦ ਦੀ ਲੌਬੀ ਵਿੱਚ ਪਾਣੀ ਲੀਕ ਹੋਣ ਤੋਂ ਪਤਾ ਲੱਗਦਾ ਹੈ ਕਿ ਇਸ ਨਵੀਂ ਇਮਾਰਤ ਵਿੱਚ ਮੌਸਮ ਨਾਲ ਸਬੰਧਤ ਸਮੱਸਿਆਵਾਂ ਲਈ ਬਹੁਤ ਘੱਟ ਵਿਵਸਥਾ ਕੀਤੀ ਗਈ ਹੈ। ਇਹ ਸਥਿਤੀ ਸੰਸਦ ਭਵਨ ਦੀ ਉਸਾਰੀ ਮੁਕੰਮਲ ਹੋਣ ਦੇ ਇੱਕ ਸਾਲ ਬਾਅਦ ਹੀ ਸਾਹਮਣੇ ਆਉਣ ਲੱਗੀ ਹੈ। ਇਸ ਮੁੱਦੇ 'ਤੇ ਲੋਕ ਸਭਾ 'ਚ ਮੁਲਤਵੀ ਮਤਾ ਲਿਆਂਦਾ ਜਾ ਰਿਹਾ ਹੈ।
ਪੁਰਾਣੀ ਸੰਸਦ ਇਸ ਨਵੀਂ ਸੰਸਦ ਤੋਂ ਬਿਹਤਰ ਸੀ: ਅਖਿਲੇਸ਼ ਯਾਦਵ
ਅਖਿਲੇਸ਼ ਯਾਦਵ ਨੇ ਨਵੀਂ ਸੰਸਦ ਭਵਨ ਵਿੱਚ ਪਾਣੀ ਟਪਕਣ ਦਾ ਵੀਡੀਓ ਵੀ ਸਾਂਝਾ ਕੀਤਾ ਤੇ ਲਿਖਿਆ, "ਇਸ ਨਵੀਂ ਸੰਸਦ ਨਾਲੋਂ ਪੁਰਾਣੀ ਸੰਸਦ ਬਿਹਤਰ ਸੀ, ਜਿੱਥੇ ਪੁਰਾਣੇ ਸੰਸਦ ਮੈਂਬਰ ਵੀ ਆ ਕੇ ਮਿਲ ਸਕਦੇ ਸਨ।" ਕਿਉਂ ਨਾ ਫਿਰ ਤੋਂ ਪੁਰਾਣੀ ਪਾਰਲੀਮੈਂਟ ਚੱਲੇ, ਘੱਟੋ-ਘੱਟ ਉਦੋਂ ਤੱਕ ਜਦੋਂ ਤੱਕ ਅਰਬਾਂ ਰੁਪਏ ਨਾਲ ਬਣੀ ਨਵੀਂ ਪਾਰਲੀਮੈਂਟ ਵਿੱਚ ਪਾਣੀ ਟਪਕਣ ਦਾ ਪ੍ਰੋਗਰਾਮ ਚੱਲ ਰਿਹਾ ਹੈ। ਜਨਤਾ ਪੁੱਛ ਰਹੀ ਹੈ ਕਿ ਕੀ ਭਾਜਪਾ ਸਰਕਾਰ ਦੇ ਅਧੀਨ ਬਣੀ ਹਰ ਨਵੀਂ ਛੱਤ ਤੋਂ ਪਾਣੀ ਟਪਕਣਾ ਉਨ੍ਹਾਂ ਦਾ ਸੋਚੀ ਸਮਝ ਕੇ ਬਣਾਏ ਡਿਜ਼ਾਇਨ ਦਾ ਹਿੱਸਾ ਹੈ ਜਾਂ ਫਿਰ।