Wayanad Landslide: ਕੇਰਲ ਦੇ ਵਾਇਨਾਡ 'ਚ ਭਾਰੀ ਮੀਂਹ ਕਰਕੇ ਜ਼ਮੀਨ ਖਿਸਕਣ ਕਾਰਨ 167 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। 100 ਤੋਂ ਵੱਧ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਵਾਇਨਾਡ 'ਚ ਸੋਮਵਾਰ (29 ਜੁਲਾਈ) ਦੇਰ ਰਾਤ ਢਿੱਗਾਂ ਡਿੱਗੀਆਂ ਸਨ, ਜਿਸ 'ਚ ਮੁੰਡੱਕਈ, ਚੂਰਲਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ। ਇੱਥੇ ਮਕਾਨ, ਪੁਲ, ਸੜਕਾਂ ਅਤੇ ਵਾਹਨ ਸਭ ਸਵਾਹ ਹੋ ਗਏ।


ਲੋਕਾਂ ਦੀ ਮਦਦ ਲਈ ਆਰਮੀ, ਹਵਾਈ ਸੈਨਾ, ਐਨਡੀਆਰਐਫ, ਐਸਡੀਆਰਐਫ, ਪੁਲਿਸ ਅਤੇ ਡਾਗ ਸਕੁਐਡ ਦੀਆਂ ਟੀਮਾਂ ਤਾਇਨਾਤ ਹਨ। ਹੁਣ ਤੱਕ ਕਰੀਬ ਇੱਕ ਹਜ਼ਾਰ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ 3 ਹਜ਼ਾਰ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਭੇਜਿਆ ਗਿਆ ਹੈ। ਮੁੰਡੱਕਈ ਵਿੱਚ ਲੋਕਾਂ ਦੀ ਮਦਦ ਲਈ, ਲੋੜਵੰਦਾਂ ਤੱਕ ਪਹੁੰਚਣ ਲਈ ਰੱਸੀਆਂ ਅਤੇ ਪੌੜੀਆਂ ਦੀ ਵਰਤੋਂ ਕਰਕੇ ਛੋਟੇ ਪੁਲ ਬਣਾਏ ਗਏ ਹਨ। ਔਰਤਾਂ ਅਤੇ ਬੱਚਿਆਂ ਸਮੇਤ ਲੋਕਾਂ ਨੂੰ ਅਸਥਾਈ ਪੁਲਾਂ ਰਾਹੀਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।


ਬਣਾਇਆ ਜਾ ਰਿਹਾ ਬੇਲੀ ਬ੍ਰਿਜ
ਬਚਾਅ ਕਾਰਜਾਂ ਨੂੰ ਤੇਜ਼ ਕਰਨ ਲਈ ਮੁੰਡਕੱਈ ਅਤੇ ਚੂਰਲਮਾਲਾ ਵਿਖੇ 190 ਫੁੱਟ ਲੰਬਾ ਬੇਲੀ ਬ੍ਰਿਜ ਬਣਾਇਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਵੀਰਵਾਰ ਤੱਕ ਇਹ ਪੁਲ ਬਣ ਜਾਵੇਗਾ। ਇਹ ਪੁਲ ਨਦੀ ਘਾਟ ਦੇ ਨਾਲ ਬਣਾਇਆ ਜਾ ਰਿਹਾ ਹੈ। ਇਸ ਦੇ ਬਣਦਿਆਂ ਹੀ ਬਚਾਅ ਕਾਰਜ ਤੇਜ਼ ਹੋ ਜਾਣਗੇ। ਕੰਨੂਰ ਹਵਾਈ ਅੱਡੇ 'ਤੇ ਪਹੁੰਚਾਈ ਗਈ ਰਾਹਤ ਸਮੱਗਰੀ ਨੂੰ 17 ਟਰੱਕਾਂ 'ਚ ਵਾਇਨਾਡ ਲਿਆਂਦਾ ਜਾ ਰਿਹਾ ਹੈ।


ਰਾਹੁਲ ਅਤੇ ਪ੍ਰਿਅੰਕਾ ਜਾ ਰਹੇ ਵਾਇਨਾਡ


ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਵਾਇਨਾਡ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਪੀੜਤ ਲੋਕਾਂ ਨੂੰ ਮਿਲਣਗੇ। ਇਸ ਤੋਂ ਪਹਿਲਾਂ ਵੀ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਜਾਣ ਵਾਲੇ ਸਨ ਪਰ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ।


ਬਣਾਏ ਗਏ 83 ਰਿਲੀਫ ਕੈਂਪ


ਕੇਰਲ ਦੇ ਮੁੱਖ ਮੰਤਰੀ ਪੀ ਵਿਜਯਨ ਵੀ ਵਾਇਨਾਡ ਦੇ ਹਾਲਾਤ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ, 'ਕੈਬਨਿਟ ਮੀਟਿੰਗ ਦੌਰਾਨ ਅਸੀਂ ਉਥੇ ਸਥਿਤੀ ਦਾ ਜਾਇਜ਼ਾ ਲਿਆ। ਅਸੀਂ ਕਬਾਇਲੀ ਪਰਿਵਾਰਾਂ ਨੂੰ ਤਬਦੀਲ ਕਰ ਰਹੇ ਹਾਂ ਅਤੇ ਉਨ੍ਹਾਂ ਲੋਕਾਂ ਨੂੰ ਭੋਜਨ ਪ੍ਰਦਾਨ ਕਰ ਰਹੇ ਹਾਂ ਜੋ ਉੱਥੋਂ ਨਹੀਂ ਜਾਣੇ ਜਾਂਦੇ ਹਨ। ਹੁਣ ਤੱਕ 1592 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਇੱਥੇ 82 ਰਾਹਤ ਕੈਂਪ ਬਣਾਏ ਗਏ ਹਨ।