ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਵਿੱਚ ਮੀਂਹ ਦੇ ਆਸਾਰ (Rain in Punjab-Haryana) ਪ੍ਰਗਟਾਏ ਜਾ ਰਹੇ ਹਨ। ਮੌਸਮ ਵਿਭਾਗ (Meteorological Department) ਨੇ ਗੜੇਮਾਰ ਦਾ ਖ਼ਦਸ਼ਾ ਵੀ ਪ੍ਰਗਟਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮੀਂਹ ਤੋਂ ਬਾਅਦ ਪਾਰਾ ਇੱਕ ਵਾਰ ਫਿਰ ਡਿੱਗ ਸਕਦਾ ਹੈ। ਪਿਛਲੇ ਦਿਨਾਂ ਦੌਰਾਨ ਵਧ ਰਹੇ ਤਾਪਮਾਨ ਤੋਂ ਮੰਨਿਆ ਜਾ ਰਿਹਾ ਸੀ ਕਿ ਹੁਣ ਠੰਢ ਛੇਤੀ ਖ਼ਤਮ ਹੋ ਜਾਵੇਗੀ ਪਰ ਹੁਣ ਭਲਕੇ ਸ਼ੁੱਕਰਵਾਰ ਮਨਫੀ 5 ਫ਼ਰਵਰੀ ਤੱਕ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਕੈਪਟਨ ਤੇ ਕੇਜਰੀਵਾਲ ਵਿਚਾਲੇ ਵੀਡੀਓ 'ਤੇ ਖੜਕੀ, ਕਾਨੂੰਨੀ ਕਾਰਵਾਈ ਦੀ ਚੇਤਾਵਨੀ
ਉੱਧਰ ਜੰਮੂ ਤੇ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਸੈਲਾਨੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਲਗਾਤਾਰ ਸ਼ਿਮਲਾ, ਮਨਾਲੀ ਤੇ ਸ੍ਰੀਨਗਰ ਪੁੱਜਣਾ ਚਾਹ ਰਹੇ ਹਨ। ਮੌਸਮ ਵਿਭਾਗ ਅਨੁਸਾਰ ਹਲਕੀ ਗਰਜ ਨਾਲ ਦਿੱਲੀ, ਨੌਇਡਾ, ਗ਼ਾਜ਼ੀਆਬਾਦ, ਮੋਦੀਨਗਰ ਸਮੇਤ ਮੇਰਠ, ਹਾਪੁੜ, ਖਤੌਲੀ, ਬਿਜਨੌਰ, ਮੁਜ਼ੱਫ਼ਰਨਗਰ, ਗੰਨੌਰ, ਨੂੰਹ, ਸੋਹਾਣਾ ਖੇਤਰ ਵਿੱਚ ਮੀਂਹ ਪੈਂਦਾ ਰਹੇਗਾ।
ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਪੱਛਮੀ ਗੜਬੜੀ ਕਾਰਣ ਅਫ਼ਗ਼ਾਨਿਸਤਾਨ ਦੇ ਆਕਾਸ਼ ਉੱਤੇ ਚੱਕਰਵਾਤ ਦੀ ਸਥਿਤੀ ਬਣੀ ਹੋਈ ਹੈ; ਉਸ ਕਰ ਕੇ ਨਾ ਕੇਵਲ ਮੀਂਹ ਪਵੇਗਾ, ਸਗੋਂ ਅਗਲੇ 24 ਘੰਟਿਆਂ ਦੌਰਾਨ ਸੀਤ ਲਹਿਰ ਵਿੱਚ ਕੁਝ ਵਾਧਾ ਹੋਵੇਗਾ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਤੇ ਟਵੀਟ ਮਗਰੋਂ ਬੁਰੀ ਤਰ੍ਹਾਂ ਟ੍ਰੋਲ ਹੋਏ ਸੁਨੀਲ ਸ਼ੈਟੀ, ਅੱਗੋਂ ਇਹ ਦਿੱਤਾ ਜਵਾਬ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904