ਕੰਡੋਮ ਦੀ ਇਸ਼ਤਿਹਾਰਬਾਜ਼ੀ ਦਾ ਸਮਾਂ ਮਿਥਣ 'ਤੇ ਹਾਈ ਕੋਰਟ ਦਾ ਨੋਟਿਸ
ਏਬੀਪੀ ਸਾਂਝਾ | 22 Dec 2017 09:39 AM (IST)
ਜੈਪੁਰ- ਰਾਜਸਥਾਨ ਹਾਈ ਕੋਰਟ ਨੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰਾਲਾ ਨੂੰ ਇਕ ਨੋਟਿਸ ਜਾਰੀ ਕਰ ਕੇ ਕੰਡੋਮ ਇਸ਼ਤਿਹਾਰਾਂ ਦਾ ਸਮਾਂ ਮਿਥਣ ਦਾ ਜਵਾਬ ਮੰਗਿਆ ਹੈ। ਮੰਤਰਾਲਾ ਵੱਲੋਂ ਜਾਰੀ ਸਲਾਹ ਕਿਹਾ ਗਿਆ ਸੀ ਕਿ ਕੰਡੋਮ ਦੇ ਇਸ਼ਤਿਹਾਰ ਦੇਰ ਰਾਤ ਹੀ ਦਿਖਾਏ ਜਾਣ, ਕਿਉਂਕਿ ਇਹ ਬੱਚਿਆਂ ਲਈ ਠੀਕ ਨਹੀਂ। ਮੰਤਰਾਲੇ ਦੇ ਇਸ ਫੈਸਲੇ ਦੀ ਕਾਫੀ ਆਲੋਚਨਾ ਹੋਈ ਸੀ। ਹਾਈ ਕੋਰਟ ਨੇ ਮੰਤਰਾਲੇ ਦੇ ਨਾਲ ਕੇਂਦਰ ਸਰਕਾਰ ਦੇ ਮੁੱਖ ਸਕੱਤਰ ਤੇ ਕੇਂਦਰੀ ਸਿਹਤ ਸਕੱਤਰ ਨੂੰ ਨੋਟਿਸ ਜਾਰੀ ਕਰ ਕੇ ਪੁੱਛਿਆ ਹੈ ਕਿ ਮਿਥਿਆ ਸਮਾਂ ਰਾਤ ਦੇ 10 ਤੋਂ ਸਵੇਰੇ 6 ਵਜੇ ਦੇ ਬਾਅਦ ਕਿਉਂ ਕੰਡੋਮ ਦੇ ਇਸ਼ਤਿਹਾਰ ਨਹੀਂ ਦਿਖਾਏ ਜਾ ਸਕਦੇ। ਸਰਕਾਰ ਨੇ ਇਨ੍ਹਾਂ ਇਸ਼ਤਿਹਾਰਾਂ ਦਾ ਸਮਾਂ ਤੈਅ ਕਰਨ ਦੇ ਨਾਲ ਕਿਹਾ ਸੀ ਕਿ ਉਸ ਦਾ ਫੈਸਲਾ ਇਸ ਨਿਯਮ ਉੱਤੇ ਆਧਾਰਿਤ ਹੈ ਕਿ ਅਜਿਹੇ ਕਿਸੇ ਇਸ਼ਤਿਹਾਰ ਨੂੰ ਦਿਖਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜੋ ‘ਬੱਚਿਆਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੋਵੇ ਜਾਂ ਘਟੀਆ ਰਿਵਾਜਾਂ ਵਿੱਚ ਕੋਈ ਦਿਲਚਸਪੀ’ ਬਣਾਉਣ ਨੂੰ ਪ੍ਰੇਰਿਤ ਕਰੇ। ਇਸ ਵਿਚ ਉਨ੍ਹਾਂ ਨਿਯਮਾਂ ਦਾ ਵੀ ਵਰਣਨ ਕੀਤਾ ਗਿਆ ਜੋ ‘ਗੈਰ-ਸਲੀਕੇਦਾਰ, ਅਸ਼ਲੀਲ, ਵਿਚਾਰਾਂ ਨੂੰ ਉਤੇਜਕ, ਨਫਰਤ ਜਾਂ ਹਮਲਾਵਰ ਵਿਸ਼ਿਆਂ‘ ਉੱਤੇ ਪਾਬੰਦੀ ਲਾਉਂਦੇ ਹਨ।