ਰਾਜਸਮੰਦ: ਰਾਜਸਥਾਨ ਵਿੱਚ ਮੌਬ ਲਿੰਚਿੰਗ ਦੀ ਘਟਨਾ ਸਾਹਮਣੇ ਆਈ ਹੈ। ਰਾਜਸਮੰਦ ਵਿੱਚ ਬਦਮਾਸ਼ਾਂ ਨੇ ਇੱਕ ਜ਼ਮੀਨੀ ਵਿਵਾਦ ਦੀ ਜਾਂਚ ਕਰਨ ਗਏ ਪੁਲਿਸ ਹੈਡ ਕਾਂਸਟੇਬਲ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਰਾਜਸਮੰਦ ਵਿੱਚ ਉਪਖੰਡ ਦੀ ਬਰਾਰ ਗ੍ਰਾਮ ਪੰਚਾਇਤ ਦੇ ਰਾਤਿਆ ਥਾਕ ਪਿੰਡ ਦਾ ਹੈ। ਹੈਡ ਕਾਂਸਟੇਬਲ ਦਾ ਨਾਂ ਅਬਦੁਲ ਗਨੀ (48) ਦੱਸਿਆ ਜਾ ਰਿਹਾ ਹੈ।


ਹਮਲੇ ਵਿੱਚ ਜ਼ਖ਼ਮੀ ਹੈਡ ਕਾਂਸਟੇਬਲ ਨੂੰ ਲੋਕਾਂ ਨੇ ਮੌਕੇ ਤੋਂ 108 ਐਂਬੂਲੈਂਸ ਤੋਂ ਹਸਪਤਾਲ ਪਹੁੰਚਾਇਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਡੀਐਸਪੀ ਰਾਜੇਂਦਰ ਸਿੰਘ, ਸੀਆਈ ਲਾਭੂਰਾਮ ਵਿਸ਼ਨੋਈ ਤੇ ਪੁਲਿਸ ਜਾਬਤਾ ਮੌਕੇ 'ਤੇ ਪਹੁੰਚਿਆ। ਪੁਲਿਸ ਹਮਲਾਵਰਾਂ ਦਾ ਪਤਾ ਲਾਉਣ ਵਿੱਚ ਜੁਟੀ ਹੈ। ਹੈਡ ਕਾਂਸਟੇਬਲ ਗਨੀ ਰਾਜਸਮੰਦ ਦੇ ਕੁੰਵਾਰੀਆ ਦੇ ਰਹਿਣ ਵਾਲੇ ਸੀ।



ਪੁਲਿਸ ਮੁਤਾਬਕ ਉਹ ਆਪਣੇ ਮੋਟਰਸਾੀਕਲ 'ਤੇ ਵਾਪਸ ਆ ਰਹੇ ਸੀ ਤਾਂ 4-5 ਅਣਪਛਾਤਿਆਂ ਨੇ ਡਾਂਗਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਸੀ ਪਰ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਇਸ ਹਮਲੇ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।