ਇਸ ਸਾਲ ਮਾਰਚ ਵਿੱਚ ਲੋਕ ਮੌਸਮ ਦਾ ਜੋ ਮਿਜਾਜ਼ ਨੂੰ ਮਹਿਸੂਸ ਕਰ ਰਹੇ ਹਨ। ਉਹ ਵਾਰ -ਵਾਰ ਦਿਖਾਈ ਨਹੀਂ ਦਿੰਦਾ। ਦਿੱਲੀ-ਐੱਨਸੀਆਰ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਸਰਦੀਆਂ ਦੇ ਬੀਤਦੇ ਹੀ ਗਰਮੀ ਪੈਣੀ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਲੈ ਕੇ ਗਵਾਲੀਅਰ, ਭੋਪਾਲ, ਸੂਰਤ ਅਤੇ ਹੈਦਰਾਬਾਦ ਤੱਕ ਗਰਮੀ ਦਾ ਪ੍ਰਕੋਪ ਭਾਰੀ ਪੈਣਾ ਸ਼ੁਰੂ ਹੋ ਗਿਆ ਹੈ।

 

ਵੱਧ ਰਿਹਾ ਹੈ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਤਾਪਮਾਨ 


ਪਰ ਰਾਜਸਥਾਨ 'ਚ ਗਰਮੀ ਜ਼ਿਆਦਾ ਲੋਕਾਂ ਨੂੰ ਜਲਾ ਰਹੀ ਹੈ। ਮਾਰਚ ਮਹੀਨੇ ਵਿੱਚ ਰਿਕਾਰਡ ਤੋੜ ਰਹੀ ਹੈ। ਸੂਬੇ ਦੇ ਕਈ ਇਲਾਕਿਆਂ 'ਚ ਗਰਮੀ ਦਾ ਕਹਿਰ ਸ਼ੁਰੂ ਹੋ ਚੁੱਕਾ ਹੈ। ਦੂਜੇ ਪਾਸੇ ਜੇਕਰ ਰਾਜਸਥਾਨ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਮੁਤਾਬਕ ਅੱਜ ਵੀ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਵਿੱਚ ਕੜਾਕੇ ਦੀ ਗਰਮੀ ਪੈਣ ਵਾਲੀ ਹੈ। ਖਾਸ ਤੌਰ 'ਤੇ ਪੱਛਮੀ ਰਾਜਸਥਾਨ 'ਚ ਗਰਮੀ ਦੀ ਸੰਭਾਵਨਾ ਹੈ। ਅਗਲੇ ਦੋ ਦਿਨਾਂ ਵਿੱਚ ਧੂੜ ਭਰੀ ਗਰਮ ਹਵਾ ਹੋਰ ਤੇਜ਼ ਹੋਣ ਵਾਲੀ ਹੈ।

 

  ਵੱਧ ਰਿਹਾ ਹੈ ਸੂਬੇ ਦਾ ਤਾਪਮਾਨ 


ਮੌਸਮ ਵਿਭਾਗ ਮੁਤਾਬਕ ਪੱਛਮੀ ਖੇਤਰ ਤੋਂ ਆ ਰਹੀਆਂ ਗਰਮ ਹਵਾਵਾਂ ਕਾਰਨ ਸੂਬੇ ਦਾ ਤਾਪਮਾਨ ਤੇਜ਼ੀ ਨਾਲ ਵੱਧ ਰਿਹਾ ਹੈ। ਸੂਬੇ ਵਿੱਚ ਗਰਮੀ ਦਾ ਕੀ ਹਾਲ ਹੈ, ਇਸ ਦਾ ਅੰਦਾਜ਼ਾ ਇਸ ਅੰਕੜੇ ਤੋਂ ਹੀ ਲਗਾਇਆ ਜਾ ਸਕਦਾ ਹੈ। ਬਾਂਸਵਾੜਾ ਅਤੇ ਬਾੜਮੇਰ ਵਿੱਚ ਸਭ ਤੋਂ ਵੱਧ ਗਰਮੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ,ਜਿੱਥੇ 17 ਮਾਰਚ ਨੂੰ ਵੱਧ ਤੋਂ ਵੱਧ ਤਾਪਮਾਨ 43.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਔਸਤ ਤਾਪਮਾਨ ਨਾਲੋਂ 8 ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਬਾੜਮੇਰ ਤੋਂ ਇਲਾਵਾ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਮਾਰਚ ਮਹੀਨੇ 'ਚ ਹੀ ਪਾਰਾ 40-42 ਨੂੰ ਪਾਰ ਕਰ ਗਿਆ ਹੈ।

 

ਫਲੋਦੀ ਵਿੱਚ 43 ਡਿਗਰੀ ਸੈਲਸੀਅਸ
ਜੈਸਲਮੇਰ - 42.7 ਡਿਗਰੀ ਸੈਲਸੀਅਸ
ਡੂੰਗਰਪੁਰ - 42.7 ਡਿਗਰੀ ਸੈਂ
ਜਲੌਰ - 42.1 ਡਿਗਰੀ
ਬੀਕਾਨੇਰ - 41.9 ਡਿਗਰੀ ਸੈਂ
ਨਾਗੌਰ - 41.8 ਡਿਗਰੀ
ਜੋਧਪੁਰ - 41.6 ਡਿਗਰੀ
ਸਿਰੋਹੀ - 41.6 ਡਿਗਰੀ
ਵਨਸਥਲੀ - 41.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ

 

 ਲੂ ਦੀ ਲਪੇਟ 'ਚ ਹੈ ਰਾਜਸਥਾਨ  

ਮੌਸਮ ਵਿਭਾਗ ਮੁਤਾਬਕ ਰਾਜਸਥਾਨ ਦੇ ਜ਼ਿਆਦਾਤਰ ਇਲਾਕੇ ਗਰਮ ਹਵਾਵਾਂ ਜਾਂ ਲੂ ਦੀ ਲਪੇਟ 'ਚ ਹਨ। ਬਾਂਸਵਾੜਾ, ਚਿਤੌੜਗੜ੍ਹ, ਡੂੰਗਰਪੁਰ, ਪ੍ਰਤਾਪਗੜ੍ਹ, ਬੀਕਾਨੇਰ, ਜੈਸਲਮੇਰ ਵਰਗੇ ਕਈ ਇਲਾਕਿਆਂ ਵਿੱਚ ਗਰਮੀ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮਾਰਚ ਵਿੱਚ ਹੀਟ ਵੇਵ ਦੀ ਚਿਤਾਵਨੀ ਦਿੱਤੀ ਗਈ ਹੈ।

 


ਇਹ ਵੀ ਪੜ੍ਹੋ : ਅੱਜ 11 ਵਜੇ ਹੋਵੇਗਾ ਭਗਵੰਤ ਮਾਨ ਦੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ , ਹਰਪਾਲ ਚੀਮਾ-ਬਲਜੀਤ ਕੌਰ ਸਮੇਤ 10 ਵਿਧਾਇਕ ਬਣਨਗੇ ਮੰਤਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490