ਚੰਡੀਗੜ੍ਹ: ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਟੋਲ ਪਲਾਜ਼ਿਆਂ ਨੂੰ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇ ਟੋਲ ਪਲਾਜ਼ੇ ਦੀ ਦਰ ਵਿੱਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੋਲ ਪਲਾਜ਼ੇ ਬੰਦ ਕਰਵਾ ਦੇਣਗੇ। ਟਿਕੈਤ ਨੇ ਇਹ ਚੇਤਾਵਨੀ ਕਿਸਾਨ ਅੰਦੋਲਨ ਕਰਕੇ ਸਾਲ ਭਰ ਬੰਦ ਰਹੇ ਟੋਲ ਪਲਾਜ਼ਿਆਂ ਵੱਲੋਂ ਟੋਲ ਦਰਾਂ ਵਧਾਉਣ ਦੀ ਚਰਚਾ ਮਗਰੋਂ ਦਿੱਤੀ ਹੈ।

Continues below advertisement


ਉਨ੍ਹਾਂ ਕਿਹਾ ਕਿ ਜਦੋਂ ਤਕ ਕਿਸਾਨ ਅੰਦੋਲਨ ਚੱਲਦਾ ਰਿਹਾ ਟੌਲ ਪਲਾਜ਼ੇ ਬੰਦ ਸਨ ਤੇ ਹੁਣ ਉਨ੍ਹਾਂ ਨੂੰ ਮੁੜ ਖੋਲ੍ਹਣ ਤੇ ਘਾਟਾ ਪੂਰਾ ਕਰਨ ਲਈ ਉਸ ਦੀਆਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਟੌਲ ਪਲਾਜ਼ੇ ਦੀ ਦਰ ਵਿਚ ਵਾਧਾ ਕੀਤਾ ਗਿਆ ਤਾਂ ਉਹ ਮੁੜ ਸੰਘਰਸ਼ ਛੇੜ ਦੇਣਗੇ ਤੇ ਟੌਲ ਪਲਾਜ਼ੇ ਬੰਦ ਕਰਵਾ ਦੇਣਗੇ।


ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਕਣਕ ਤੇ ਝੋਨੇ ਦਾ ਭਾਅ ਸਿਰਫ ਦੋ-ਢਾਈ ਫੀਸਦ ਵਧਾਉਂਦੀ ਹੈ, ਉਸੇ ਤਰਜ਼ ’ਤੇ ਹੀ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਜਾਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬਦਨਾਮ ਕਰਨ ਜਾਂ ਉਨ੍ਹਾਂ ਨਾਲ ਖੁੰਦਕ ਕੱਢਣ ਦੀ ਆੜ ਹੇਠ ਜੇ ਟੋਲ ਪਲਾਜ਼ਿਆਂ ਦੀਆਂ ਦਰਾਂ ਵਧਾਈਆਂ ਗਈਆਂ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।


ਬੀਕੇਯੂ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਸੋਮਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਏ ਸੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਸਰਕਾਰ ਖਿਲਾਫ਼ ਵਿੱਢੇ ਅੰਦੋਲਨ ਲਈ ਕਿਸਾਨਾਂ ਨੂੰ ਗੁਰੂਘਰ ਤੋਂ ਬਲ ਮਿਲਿਆ ਹੈ ਤੇ ਉਹ ਇਸ ਦਾ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੀ ਸਫਲਤਾ ਲਈ ਹਰ ਵਰਗ ਨੇ ਸਹਿਯੋਗ ਦਿੱਤਾ ਹੈ। ਸੰਜਮ ਤੇ ਸ਼ਾਂਤੀ ਨਾਲ ਲੰਮਾ ਸਮਾਂ ਚੱਲੇ ਇਸ ਸੰਘਰਸ਼ ਅੱਗੇ ਸਰਕਾਰ ਨੂੰ ਮਜਬੂਰ ਹੋ ਕੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਹਨ।



ਇਹ ਵੀ ਪੜ੍ਹੋ: Punjab News: ਕੈਪਟਨ ਅਮਰਿੰਦਰ ਨੂੰ ਆਇਆ ਮੁੱਖ ਮੰਤਰੀ ਚੰਨੀ 'ਤੇ ਤਰਸ, ਬੋਲੇ, ਇੰਝ ਤਾਂ ਰਾਤ ਦਾ ਚੌਕੀਦਾਰ ਬਣ ਕੇ ਰਹਿ ਜਾਏਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904