Ayodhya Ram Mandir Fire: ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਰਾਮ ਜਨਮ ਭੂਮੀ 'ਤੇ ਸਥਿਤ ਰਾਮ ਮੰਦਰ 'ਚ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਨਾਲ SSF ਦੇ ਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 5.25 ਵਜੇ ਦੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਰਾਮ ਮੰਦਰ ਕੰਪਲੈਕਸ 'ਚ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ।


ਜਿਵੇਂ ਹੀ ਸੁਰੱਖਿਆ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਸਿਪਾਹੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਸਿਪਾਹੀ ਨੂੰ ਮ੍ਰਿਤਕ ਐਲਾਨ ਦਿੱਤਾ। ਜਵਾਨ ਦੀ ਪਛਾਣ 25 ਸਾਲਾ ਸ਼ਤਰੂਘਨ ਵਿਸ਼ਵਕਰਮਾ ਵਜੋਂ ਹੋਈ ਹੈ। ਖ਼ਬਰ ਲਿਖੇ ਜਾਣ ਤੱਕ ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਰਾਮ ਜਨਮ ਭੂਮੀ ਕੰਪਲੈਕਸ 'ਚ ਹਫੜਾ-ਦਫੜੀ ਮਚ ਗਈ। ਮਾਮਲਾ ਰਾਮ ਜਨਮ ਭੂਮੀ ਥਾਣੇ ਅਧੀਨ ਪੈਂਦੇ ਰਾਮ ਜਨਮ ਭੂਮੀ ਕੰਪਲੈਕਸ ਦਾ ਹੈ।


ਇਹ ਵੀ ਪੜ੍ਹੋ: Crime News: ਖੂਬਸੂਰਤ ਪਤਨੀ ਦਾ ਕਾਲਾ ਕਾਂਡ, ਜਿੰਮ ਟ੍ਰੇਨਰ ਨਾਲ ਹੋਇਆ ਪਿਆਰ, ਫਿਰ ਇੰਝ ਚਾੜ੍ਹਿਆ ਪਤੀ ਨੂੰ ਗੱਡੀ, ਬਣਾਇਆ ਪਲਾਨ A ਤੇ B