ਚੰਡੀਗੜ੍ਹ: ਬੀਜੇਪੀ ਨੇ ਹਰਿਆਣਾ 'ਚ ਸਰਕਾਰ ਬਣਾਉਣ ਲਈ ਡੇਰਾ ਸਿਰਸਾ ਦਾ ਸਹਾਰਾ ਲਿਆ ਸੀ? ਇਹ ਸਵਾਲ ਉੱਠਿਆ ਹੈ ਡੇਰਾ ਸਿਰਸਾ ਖਿਲਾਫ਼ ਚੱਲ ਰਹੀ ਜਾਂਚ ਦੇ ਉਸ ਖੁਲਾਸੇ ਤੋਂ ਬਾਅਦ ਜਿਸ 'ਚ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਕੇਸ 'ਚੋਂ ਬਰੀ ਕਰਵਾਉਣ ਲਈ ਡੇਰਾ ਪ੍ਰਬੰਧਕ ਬੀਜੇਪੀ ਵਿਧਾਇਕਾਂ ਤੇ ਸਾਂਸਦਾਂ ਨੂੰ ਧਮਕਾ ਰਹੇ ਸੀ। ਪੁਲਿਸ ਵੱਲੋਂ ਕੀਤੀ ਗਈ ਟੈਲੀਫੋਨ ਕਾਲਾਂ ਦੀਆਂ ਰਿਕਾਰਡਿੰਗਾਂ ਵਿੱਚ ਇਹ ਸੱਚ ਸਾਹਮਣੇ ਆਇਆ ਹੈ। ਡੇਰੇ ਦੇ ਸਿਆਸਤੀ ਵਿੰਗ ਦੇ ਹੈੱਡ ਨੇ ਡੇਰੇ ਦੇ ਸਮਰਥਕਾਂ ਨੂੰ ਭਾਜਪਾ ਦੇ ਵਿਧਾਇਕਾਂ ਤੇ ਲੀਡਰਾਂ ਨਾਲ ਇਸ ਮਸਲੇ ਬਾਰੇ ਗੱਲ ਕਰਨ ਲਈ ਕਿਹਾ ਸੀ। ਟਰਾਂਸਕ੍ਰਿਪਟ ਮੁਤਾਬਕ ਰਾਮਪਾਲ ਨੇ ਆਪਣੇ ਸਾਥੀਆਂ ਨੂੰ ਆਦੇਸ਼ ਦਿੱਤਾ ਸੀ ਕਿ ਮੁੱਖ ਮੰਤਰੀ ਖੱਟੜ ਨੂੰ ਕਹੋ ਪੀਐਮ ਨਾਲ ਗੱਲ ਕਰੇ ਜਾਂ ਜਿਸ ਨਾਲ ਮਰਜ਼ੀ, ਪਰ ਰਾਮ ਰਹੀਮ ਨੂੰ ਬਰੀ ਕਰਾਏ। ਉਸ ਦੀ ਗੱਲਬਾਤ ਵਿੱਚ ਸੀਐਮ ਨੂੰ ਸੰਦੇਸ਼ ਲਵਾਉਣ ਨੂੰ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਨੇ ਬਣਾਇਆ ਹੈ, ਹੁਣ ਉਹ ਸਾਡੀ ਮੱਦਦ ਕਰੇ। ਚਲਾਨ ਵਿੱਚ ਲੱਗੇ ਇਨ੍ਹਾਂ ਸਬੂਤਾਂ ਮੁਤਾਬਕ 19 ਅਗਸਤ ਤੋਂ ਡੇਰੇ ਦੇ ਮੋਹਰੀ ਬੰਦਿਆਂ ਦੇ ਫੋਨ ਰਿਕਾਰਡਿੰਗ 'ਤੇ ਲੈ ਲਏ ਸੀ। ਇਸ ਵਿੱਚ ਭਾਜਪਾ ਬਾਰੇ ਇਹ ਵੱਡਾ ਖੁਲਾਸਾ ਹੋਇਆ ਪਰ ਇੱਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਖੱਟੜ ਸਰਕਾਰ ਨੂੰ ਪੰਚਕੂਲਾ ਵਿੱਚ ਹੋਏ ਦੰਗਿਆਂ ਦੀ ਸਾਜ਼ਿਸ਼ ਦਾ ਪਹਿਲਾਂ ਤੋਂ ਹੀ ਪਤਾ ਸੀ ਤਾਂ ਫਿਰ ਉਹ ਡੇਰਾ ਸਮਰਥਕਾਂ ਨੂੰ ਕਿਉਂ ਨਹੀਂ ਨੱਥ ਪਾ ਸਕੇ? ਕੀ ਖੱਟੜ ਨੂੰ ਵੋਟਾਂ ਦੇ ਲਾਲਚ ਨੇ ਰੋਕ ਲਿਆ ਸੀ? ਕੀ ਡੇਰੇ ਵੱਲੋਂ ਕੀਤਾ ਸਰਕਾਰ ਬਣਾਉਣ ਦਾ ਦਾਅਵਾ ਸੱਚ ਸੀ? ਡੇਰਾ ਪ੍ਰਬੰਧਕ ਆਪਣੇ ਹਮਾਇਤੀਆਂ ਨੂੰ ਕਹਿ ਰਹੇ ਸੀ ਕਿ ਸੀਐਮ ਮਨੋਹਰ ਲਾਲ ਖੱਟੜ ਨਾਲ ਗੱਲ ਕਰੋ ਤੇ ਖੱਟੜ ਇਸ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰੇ। ਰਾਮ ਰਹੀਮ ਦੇ ਪੱਖ 'ਚ ਫੈਸਲਾ ਦਵਾਓ। ਗੱਲਬਾਤ ਦਾ ਇਹ ਹਿੱਸਾ ਸਭ ਤੋਂ ਅਹਿਮ ਸੀ। ਇਸ ਵਿੱਚ ਡੇਰੇ ਦਾ ਸਿਆਸਤੀ ਵਿੰਗ ਦਾ ਪ੍ਰਧਾਨ ਆਪਣੇ ਸਾਥੀਆਂ ਨੂੰ ਭਾਜਪਾ ਆਗੂਆਂ ਨਾਲ ਠੋਕ ਕੇ ਗੱਲ ਕਰਨ ਨੂੰ ਕਹਿ ਰਿਹਾ ਸੀ। ਪੰਚਕੁਲਾ ਹਿੰਸਾ ਦੀ ਜਾਂਚ ਕਰ ਰਹੀ ਐਸਆਈਟੀ ਨੇ ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ਖਿਲਾਫ਼ ਕੋਰਟ 'ਚ ਦਾਖਲ ਸਪਲੀਮੈਂਟਰੀ ਚਾਰਜਸ਼ੀਟ 'ਚ ਟੈਲੀਫੋਨ ਰਿਕਾਰਡਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਡੇਰਾ ਮੈਨੇਜਮੇਂਟ ਦੇ ਪ੍ਰਧਾਨ ਰਾਮਪਾਲ ਨੇ ਸਾਰੇ ਜ਼ਿਲ੍ਹਿਆਂ 'ਚ ਆਪਣੇ ਸਮੱਰਥਕਾਂ ਨੂੰ ਫੋਨ ਕਰਕੇ ਕਿਹਾ ਕਿ ਆਪੋ-ਆਪਣੇ ਜ਼ਿਲ੍ਹੇ 'ਚ ਬੀਜੇਪੀ ਦੇ ਜਿੱਤੇ ਹੋਏ ਵਿਧਾਇਕਾਂ ਤੇ ਸਾਂਸਦਾਂ ਨੂੰ ਜਾ ਕੇ ਮਿਲੋ। ਉਨ੍ਹਾਂ ਨੂੰ ਅੱਜ ਸ਼ਾਮ ਤੱਕ ਸੀਐਮ ਮਨੋਹਰ ਲਾਲ ਖੱਟੜ ਕੋਲ ਭੇਜੋ। ਖੱਟੜ ਨੂੰ ਕਿਹਾ ਜਾਵੇ ਕਿ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਬਲਾਤਕਾਰ ਦੇ ਮਾਮਲੇ 'ਚ ਫੈਸਲਾ ਡੇਰਾ ਮੁਖੀ ਦੇ ਹੱਕ 'ਚ ਕਰਵਾਉਣ। 20 ਅਗਸਤ 2017 ਯਾਨੀ ਹਿੰਸਾ ਤੋਂ ਪੰਜ ਦਿਨ ਪਹਿਲਾਂ ਰਾਮਪਾਲ ਨੇ ਅੰਬਾਲਾ 'ਚ ਡੇਰਾ ਪ੍ਰੇਮੀ ਅਸ਼ੋਕ ਕੁਮਾਰ ਨੂੰ ਫੋਨ ਕੀਤਾ ਸੀ। ਪੁਲਿਸ ਨੇ ਟੇਪ ਹੋਈ ਫੋਨ ਕਾਲਾਂ ਦੀ ਰਿਕਾਰਡਿੰਗ ਦੀ ਟ੍ਰਾਂਸਕ੍ਰਿਪਟ ਚਾਰਜਸ਼ੀਟ ਨਾਲ ਕੋਰਟ ਨੂੰ ਸੌਂਪੀ ਹੈ। ਟ੍ਰਾਂਸਕ੍ਰਿਪਟ: 22 ਅਗਸਤ, 2017 ਵਕਤ ਸਵੇਰੇ 11 ਵੱਜ ਕੇ 4 ਮਿੰਟ  ਜਿੱਥੇ ਬੈਠੇ ਹੋ ਉੱਥੇ ਬੈਠੇ ਰਹੋ। ਸੰਗਤ ਨਿਕਲ ਰਹੀ ਹੈ ਇੱਥੋਂ। ਇੱਕ ਲੱਖ ਸੰਗਤ ਭੇਜਣੀ ਹੈ। ਦੋ ਵਜੇ ਤੱਕ ਬਚਨ ਹੋ ਗਏ ਹਨ। ਜੋ ਪੰਚਕੁਲਾ ਪਹੁੰਚੇਗਾ 300 ਸਾਲ ਦੇ ਸਿਮਰਨ ਦਾ ਫਲ ਮਿਲੇਗਾ-ਅਸ਼ੋਕ। ਸਤਿਗੁਰੂ ਕੋਲ ਜੋ ਕੁਝ ਵੀ ਰਹਿਮਤਾਂ ਹਨ, ਉਹ ਉਨ੍ਹਾਂ ਤੋਂ ਵਾਰੀਆਂ। 15 ਲੱਖ ਸੰਗਤ ਸ਼ਾਮ ਤੱਕ ਉੱਥੇ ਭੇਜਣੀ ਹੈ ਤੇ ਇਹ ਹੁਕਮ ਹੋ ਗਿਆ ਹੈ। ਟ੍ਰਾਂਸਕ੍ਰਿਪਟ: 20 ਅਗਸਤ, 2017...ਵਕਤ 5 ਵੱਜ ਕੇ 23 ਮਿੰਟ... ਅਸ਼ੋਕ ਕੁਮਾਰ-ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ ਬੀ ਪਾਰਟੀ: ਅੰਬਾਲਾ ਦੇ ਜੋ ਐਮਐਲਏ ਹਨ, ਉਨ੍ਹਾਂ ਕੋਲ ਜਾਣਾ ਹੈ, ਅਨਿਲ ਵਿੱਜ ਨੂੰ ਛੱਡ ਕੇ, ਇੱਕ ਤਾਂ ਅਸੀਮ ਗੋਇਲ ਹੈ ਹੋਰ ਕੌਣ-ਕੌਣ? ਅਸ਼ੋਕ: ਇੱਕ ਨਾਇਬ ਸੈਨੀ ਹੈ, ਇੱਕ ਸਾਰਵਾਨ ਹੈ, ਤਿਨਾਂ ਕੋਲ ਜਾਣਾ ਹੈ? ਬੀ ਪਾਰਟੀ: ਅਲੱਗ-ਅਲੱਗ ਟੀਮਾਂ ਬਣਾ ਲਵੋ। 25-30 ਜਣੇ ਇਕੱਠੇ ਹੋ ਕੇ ਜਾਣਾ ਹੈ, ਇਨ੍ਹਾਂ ਸਭ ਕੋਲ। ਬੋਲਣਾ ਹੈ ਅਸੀਂ ਤੁਹਾਡੀ ਮੱਦਦ ਕੀਤੀ ਹੈ। ਸੰਗਤ ਨੇ ਫੈਸਲਾ ਲਿਆ ਹੈ ਕਿ ਗੁਰੂ ਜੀ ਨੂੰ ਕੋਰਟ 'ਚ ਨਹੀਂ ਜਾਣ ਦੇਣਗੇ। ਸੰਗਤ ਚਾਹੁੰਦੀ ਹੈ ਹੁਣ 25 ਤਾਰੀਖ ਨੂੰ ਜੋ ਵੀ ਫੈਸਲਾ ਆਵੇ, ਉਹ ਸਾਡੇ ਹੱਕ 'ਚ ਆਉਣ ਚਾਹੀਦਾ। ਤੁਸੀਂ ਸੀਐਮ ਨਾਲ ਮਿਲੋ ਜਾ ਕੇ, ਸੀਐਮ ਚਾਹੇ ਪ੍ਰਧਾਨ ਮੰਤਰੀ ਨੂੰ ਮਿਲੇ, ਚਾਹੇ ਜਿਸ ਮਰਜ਼ੀ ਨੂੰ ਮਿਲੇ। ਅੱਜ ਹੀ ਮਿਲ ਲਵੋ ਜਾ ਕੇ ਜਾਂ ਸਵੇਰੇ ਮਿਲੋ ਜਾ ਕੇ ਮੁੱਖ ਮੰਤਰੀ ਨਾਲ ਤੇ ਫਿਰ ਸਾਨੂੰ ਦੱਸੋ ਕਿ ਸੀਐਮ ਸਾਹਿਬ ਕੀ ਕਹਿੰਦੇ ਹਨ? ਟ੍ਰਾਂਸਕ੍ਰਿਪਟ: 19 ਅਗਸਤ, 2017, ਸਮਾਂ ਸਵੇਰੇ 8 ਵੱਜਕੇ 24 ਮਿੰਟ ਰਾਮ ਰਾਮ ਜੀ ਸੈਣੀ ਸਾਹਿਬ...ਕੀ ਪਲਾਨ ਬਣਾ ਰਹੇ ਹੋ, ਅਜੇ ਰਸਤਾ ਰੋਕਣ ਦਾ....ਰਾਸਤਾ ਰੋਕਣ ਦਾ ਕਿਹੜਾ ਪਲਾਨ ? ਬਾਬਾ ਬਾਰੇ 'ਚ...ਮੈਂ ਸਮਝਿਆ ਨਹੀਂ....ਤੁਸੀਂ ਕੀ ਕਹਿ ਰਹੇ ਹੋ...ਕਹਿ ਰਹੇ ਹਨ ਸੋਟੀਆਂ ਲੈ ਕੇ ਬੈਠੇ ਹਨ ਡੇਰੇ 'ਤੇ....ਸੋਟੀਆਂ ਕੀ ਪਤਾ ਨਹੀਂ ਕੀ ਕੀ ਲੈ ਕੇ ਬੈਠੇ ਹਾਂ। ਸੋਟੀਆਂ ਨਾਲ ਕੰਮ ਨਹੀਂ ਚੱਲੇਗਾ ਤਾਂ ਪਤਾ ਨਹੀਂ ਕੀ ਕੁਝ ਚੱਲੇਗਾ, ਤੁਸੀਂ ਤਾਂ ਪੂਰੀ ਚੜਾਈ ਕਰੋਗੇ....ਬਣਾ ਰੱਖਿਆ ਹੈ...15 ਲੱਖ ਹੋ ਗਏ....ਬੱਸਾਂ ਵੀ ਰੋਕੋਗੇ ਕੀ? ਸਰਕਾਰ ਕੋਰ ਦਈਏ....ਪਤਾ ਨਹੀਂ ਬੱਸ ਕੀ। ਤੁਹਾਡੇ ਨਾਲ ਔਰਤਾਂ ਵੀ ਹੋਣਗੀਆਂ ? ਮਾਤਾ, ਭੈਣਾਂ, ਬੱਚੇ, ਗੋਦੀ ਵਾਲੇ ਬੱਚੇ ਤੱਕ....ਹਾਲੇ ਇਨ੍ਹਾਂ ਨੇ ਪਿਆਰ ਮੁਹੱਬਤ ਦੇਖੀ ਹੈ। ਕਦੋਂ ਸ਼ੁਰੂ ਹੋ ਰਿਹਾ ਏ ਕੰਮ? ਕੋਈ ਸਮਾਂ ਪੱਕਾ ਨਹੀਂ ਸੰਗਤ ਦਾ। ਕੀ ਪਤਾ ਕਦੋਂ ਹੋ ਜਾਵੇ...ਸਾਧ ਸੰਗਤ ਗੁਰੂ ਕੀ.....ਬਾਬੇ ਨੂੰ ਅੰਦਰ ਨਹੀਂ ਹੋਣ ਦਵਾਂਗੇ।