ਪਾਕੁਰ: ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅਯੁੱਧਿਆ 'ਚ ਵਿਸ਼ਵਵਿਆਪੀ ਹਿੰਦੂਆਂ ਦੀ ਇੱਛਾ ਅਨੁਸਾਰ ਚਾਰ ਮਹੀਨਿਆਂ 'ਚ ਵਿਸ਼ਾਲ ਰਾਮ ਮੰਦਰ ਬਣਾਇਆ ਜਾਵੇਗਾ। ਸ਼ਾਹ ਨੇ ਕਾਂਗਰਸ ਨੇਤਾ ਕਪਿਲ ਸਿੱਬਲ ਨੂੰ ਪੁੱਛਿਆ ਕਿ ਉਸ ਨੇ ਰਾਮ ਜਨਮ ਭੂਮੀ ਕੇਸ ਨੂੰ ਸੁਪਰੀਮ ਕੋਰਟ 'ਚ ਖਿੱਚਣ ਦੀ ਕੋਸ਼ਿਸ਼ ਕਿਉਂ ਕੀਤੀ।


ਅਮਿਤ ਸ਼ਾਹ ਨੇ ਸਿੱਬਲ ਨੂੰ ਪੁੱਛਿਆ, “ਕਾਂਗਰਸ ਆਗੂ ਤੇ ਵਕੀਲ ਕਪਿਲ ਸਿੱਬਲ ਸਾਹਬ ਨੇ ਕਿਹਾ, “ਹੁਣ ਕੇਸ ਨਾ ਚਲਾਓ, ਬਾਅਦ ਵਿੱਚ ਚਲਾਇਓ। ਕਿਉਂ ਭਾਈ, ਤੁਹਾਡੇ ਢਿੱਡ 'ਚ ਦਰਦ ਕਿਉਂ ਹੈ?” ਭਾਜਪਾ ਪ੍ਰਧਾਨ ਪਾਰਟੀ ਉਮੀਦਵਾਰ ਦੇ ਹੱਕ 'ਚ ਪਾਕੁਰ 'ਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀ।

ਇਸ ਤੋਂ ਇਲਾਵਾ ਅਮਿਤ ਸ਼ਾਹ ਨੇ ਰਾਂਚੀ 'ਚ ਕਿਹਾ ਕਿ ਝਾਰਖੰਡ 'ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਪਛੜੇ ਲੋਕਾਂ ਨੂੰ ਰਾਖਵਾਂਕਰਨ ਦੇਣ ਲਈ ਕੰਮ ਕਰਾਂਗੇ। ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਆਦਿਵਾਸੀ ਤੇ ਦਲਿਤ ਸਮਾਜ ਦਾ ਰਾਖਵਾਂਕਰਨ ਘੱਟ ਨਹੀਂ ਕੀਤਾ ਜਾਵੇਗਾ। ਰੈਲੀ ਦੌਰਾਨ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਮੋਦੀ ਤੇ ਰਘੁਵਰ ਦਾਸ ਸਰਕਾਰ ਦੇ ਵਿਕਾਸ ਕਾਰਜਾਂ ਨੂੰ ਗਿਣਿਆ।