ਨਵੀਂ ਦਿੱਲੀ: ਉਨਾਓ ਦੇ ਪ੍ਰਸਿੱਧ ਅਗਵਾ ਤੇ ਗੈਂਗਰੇਪ ਮਾਮਲੇ ‘ਚ ਬੀਜੇਪੀ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਹੈ। 10 ਦਸੰਬਰ ਨੂੰ ਸੀਬੀਆਈ ਤੇ ਦੋਸ਼ੀਆਂ ਦਾ ਪੱਖ ਸੁਣਨ ਤੋਂ ਬਾਅਦ ਜਸਟਿਸ ਦਰਮੇਸ਼ ਸ਼ਰਮਾ ਨੇ ਕਿਹਾ ਸੀ ਕਿ ਉਹ 16 ਦਸੰਬਰ ਨੂੰ ਫੈਸਲਾ ਸੁਣਾ ਸਕਦੇ ਹਨ।
ਕਰੀਬ 10 ਮਹੀਨੇ ਪਹਿਲਾਂ 11 ਜੂਨ, 2017 ਦੀ ਗੈਂਗਰੇਪ ਪੀੜਤਾ ਗਾਇਬ ਹੋ ਗਈ ਸੀ। ਪੀੜਤ ਪਰਿਵਾਰ ਨੇ ਸ਼ੁਭਮ, ਅਵਧੇਸ਼ ਖਿਲਾਫ ਕੇਸ ਦਾਇਰ ਕੀਤਾ ਸੀ। 21 ਜੂਨ ਨੂੰ ਪੀੜਤਾ ਵਾਪਸ ਪਰਤੀ ਸੀ ਤੇ 22 ਜੂਨ, 2017 ਨੂੰ ਉਸ ਨੇ ਮੈਜਿਸਟ੍ਰੇਟ ਸਾਹਮਣੇ ਆਪਣਾ ਬਿਆਨ ਦਰਜ ਕਰਵਾਇਆ ਸੀ।
ਪੀੜਤਾ ਦੀ ਮਾਂ ਦੀ ਤਹਿਰੀਰ ‘ਤੇ ਉਨਾਓ ਦੇ ਮਾਖੀ ਥਾਣੇ ‘ਚ ਵਿਧਾਇਕ ਕੁਲਦੀਪ ਸੇਂਗਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਵਿਧਾਇਕ ਖਿਲਾਫ ਆਈਪੀਸੀ ਦੀ ਧਾਰਾ 363, 366, 506 ਤੇ ਪਾਕਸੋ ਐਕਟ ਤਹਿਤ ਮੁਕਦਮਾ ਦਾਇਰ ਕੀਤਾ ਗਿਆ।
ਉਨਾਓ ਕੇਸ ਬਾਰੇ ਪੂਰੀ ਜਾਣਕਾਰੀ
11 ਜੂਨ 2017: ਪੀੜਤ ਲੜਕੀ ਸ਼ੁਭਮ ਦੇ ਨਾਲ ਪਿੰਡ ਤੋਂ ਲਾਪਤਾ ਹੋ ਗਈ, ਪਰਿਵਾਰ ਨੇ ਦੋਸ਼ੀ ਸ਼ੁਭਮ, ਅਵਧੇਸ਼ ਖ਼ਿਲਾਫ਼ ਕੇਸ ਦਰਜ ਕੀਤਾ
21 ਜੂਨ 2017: ਪੀੜਤ ਨੂੰ ਪੁਲਿਸ ਮਿਲੀ22 ਜੂਨ 2017: ਪੀੜਤ ਨੇ ਮੈਜਿਸਟਰੇਟ ਦੇ ਸਾਹਮਣੇ ਬਿਆਨ ਦਿੱਤਾ, ਪੀੜਤ ਨੇ ਤਿੰਨ ਵਿਅਕਤੀਆਂ ਉੱਤੇ ਸਮੂਹਿਕ ਜਬਰ ਜਨਾਹ ਦਾ ਦੋਸ਼ ਲਾਇਆ। ਵਿਧਾਇਕ ਪੱਖੀ ਹੋਣ ਕਾਰਨ ਤਿੰਨ ਨੌਜਵਾਨ ਗ੍ਰਿਫਤਾਰ
1 ਜੁਲਾਈ 2017: ਕੇਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ
22 ਜੁਲਾਈ 2017: ਪੀੜਤ ਨੇ ਪੀਐੱਮ-ਸੀਐਮ ਨੂੰ ਪੱਤਰ ਲਿਖਿਆ, ਕੁਲਦੀਪ ਸੇਂਗਰ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ
30 ਅਕਤੂਬਰ 2017: ਵਿਧਾਇਕ ਸਮਰਥਕਾਂ ਨੇ ਪੀੜਤ ਪਰਿਵਾਰ ਦੇ ਮੈਂਬਰਾਂ ‘ਤੇ ਵਿਧਾਇਕ ਨੂੰ ਰਾਵਣ ਦਿਖਾਉਂਦੇ ਹੋਏ ਇੱਕ ਪੋਸਟਰ ਪੋਸਟ ਕਰਨ ਦਾ ਦੋਸ਼ ਲਾਉਂਦਿਆਂ ਪੀੜਤ ਪਰਿਵਾਰ‘ ਤੇ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਉਨਾਓ ਰੇਪ ਕੇਸ 'ਚ ਬੀਜੇਪੀ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਦੋਸ਼ੀ ਕਰਾਰ
ਏਬੀਪੀ ਸਾਂਝਾ
Updated at:
16 Dec 2019 04:04 PM (IST)
ਉਨਾਓ ਦੇ ਪ੍ਰਸਿੱਧ ਅਗਵਾ ਤੇ ਗੈਂਗਰੇਪ ਮਾਮਲੇ ‘ਚ ਬੀਜੇਪੀ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੂੰ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ। ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਅੱਜ ਇਸ ਮਾਮਲੇ ‘ਤੇ ਆਪਣਾ ਫੈਸਲਾ ਸੁਣਾਇਆ ਹੈ।
- - - - - - - - - Advertisement - - - - - - - - -