ਨਵੀਂ ਦਿੱਲੀ: ਹੁਣ ਤਕ ਮੋਦੀ ਸਰਕਾਰ ਦੇ ਮੁਰੀਦ ਰਹੇ ਤੇ ਸਰਕਾਰ ਦੀ ਹਰ ਨੀਤੀ ਦਾ ਸਮਰਥਨ ਕਰਨ ਵਾਲੇ ਯੋਗਗੁਰੂ ਬਾਬਾ ਰਾਮਦੇਵ ਨੇ ਬੇਰੁਜ਼ਗਾਰੀ ਦੇ ਮਸਲੇ 'ਤੇ ਭਾਜਪਾ ਸਰਕਾਰ ਨੂੰ ਘੇਰਿਆ ਹੈ। ਰਾਮਦੇਵ ਨੇ ਕਿਹਾ ਕਿ ਬੇਰੁਜ਼ਗਾਰੀ ਨੂੰ ਭਾਰਤ ਮਾਤਾ ਦੇ ਮੱਥੇ 'ਤੇ ਕਲੰਕ ਦੱਸਦਿਆਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਇਸ ਨੂੰ ਦੂਰ ਕਰਨ ਵਿੱਚ ਨਾਕਾਮ ਰਹੀਆਂ ਹਨ।


ਰਾਮਦੇਵ ਨੇ ਭੋਪਾਲ ਵਿੱਚ ਕਿਹਾ ਕਿ ਪੂਰੇ ਦੇ ਵਿੱਚ ਬੇਰੁਜ਼ਗਾਰੀ ਇੱਕ ਵੱਡਾ ਸਵਾਲ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੂੰ ਇਸ ਲਈ ਜਿੰਨਾ ਕੰਮ ਕਰਨਾ ਚਾਹੀਦਾ, ਉਹ ਨਹੀਂ ਕਰ ਰਹੇ ਹਨ। ਇਸ ਤੋਂ ਬਾਅਦ ਰਾਮਦੇਵ ਨੇ ਆਪਣੀ ਪਿੱਠ ਥਾਪੜਦਿਆਂ ਕਿਹਾ ਕਿ ਪਤੰਜਲੀ ਨੇ ਪਿਛਲੇ ਮਹੀਨੇ ਹੀ ਸੇਲਸ ਵਿਭਾਗ ਵਿੱਚ 11,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ।

ਇੰਨਾ ਹੀ ਨਹੀਂ ਰਾਮਦੇਵ ਨੇ ਪੈਟ੍ਰੌਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਤੇ ਵੀ ਸਵਾਲ ਖੜ੍ਹੇ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਚਾਹੇ ਤਾਂ 35-40 ਰੁਪਏ ਦੇ ਹਿਸਾਬ ਨਾਲ ਪੈਟਰੋਲ-ਡੀਜ਼ਲ ਮਿਲ ਸਕਦਾ ਹੈ। ਪਰ ਸਰਕਾਰ ਖ਼ਜ਼ਾਨਾ ਖਾਲੀ ਨਾ ਹੋਣ ਦੇ ਡਰ ਰਹਿੰਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਵਿਰੋਧੀ ਦਲ ਦੇਸ਼ ਭਰ ਵਿੱਚ ਵਧ ਰਹੀ ਬੇਰੁਜ਼ਗਾਰੀ ਦੇ ਮੁੱਦੇ 'ਤੇ ਲਗਾਤਾਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਵਿਰੋਧੀਆਂ ਦਾ ਦਾਅਵਾ ਹੈ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਰੁਜ਼ਗਾਰ ਘਟੇ ਹਨ। ਇਸ ਦਾ ਵੱਡਾ ਕਾਰਨ ਨੋਟਬੰਦੀ ਵੀ ਹੈ। ਉੱਥੇ ਹੀ ਸਰਕਾਰ ਦਾ ਦਾਅਵਾ ਹੈ ਕਿ ਨੌਕਰੀਆਂ ਵਿੱਚ ਕੋਈ ਕਮੀ ਨਹੀਂ ਆਈ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਿਛਲੇ ਦਿਨੀਂ ਸਵਰਾਜਿਆ ਰਸਾਲੇ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਨੌਕਰੀਆਂ ਦੀ ਕਮੀ ਤੋਂ ਵੱਧ ਨੌਕਰੀਆਂ ਸਬੰਧੀ ਅੰਕੜਿਆਂ ਦੀ ਕਮੀ ਹੈ। ਮੋਦੀ ਨੇ ਕਿਹਾ ਸੀ ਕਿ ਉਹ ਆਪਣੇ ਵਿਰੋਧੀਆਂ ਨੂੰ ਨੌਕਰੀ ਦੇ ਮੁੱਦੇ 'ਤੇ ਸਾਡੇ ਉੱਪਰ ਇਤਰਾਜ਼ ਜਤਾਉਣ ਦਾ ਇਲਜ਼ਾਮ ਨਹੀਂ ਲਾਉਂਦਾ, ਆਖਰ ਕਿਸੇ ਕੋਲ ਵੀ ਨੌਕਰੀਆਂ ਦਾ ਸਟੀਕ ਅੰਕੜਾ ਮੌਜੂਦ ਨਹੀਂ ਹੈ।