ਸਿਰਸਾ: ਰਾਮ ਰਹੀਮ ਨਾਲ ਮੁਲਾਕਾਤ ਦੇ ਲਈ ਉਸ ਦੀ ਮੁਹੰ ਬੋਲੀ ਧੀ ਹਨੀਪ੍ਰੀਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਅੰਬਾਲਾ ਜੇਲ਼੍ਹ ਚੋਂ ਰਿਹਾ ਹੋਣ ਤੋਂ ਬਾਅਦ ਉਹ ਲਗਾਤਾਰ ਰਾਮ ਰਹੀਮ ਨੂੰ ਮਿਲਣ ਦੀ ਮਨਜ਼ੂਰੀ ਦੀ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਕਾਨੂੰਨ ਤੋਂ ਇਜਾਜ਼ਤ ਮੰਗ ਰਹੀ ਹੈ। ਅਜਿਹੇ ‘ਚ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਦਾ ਬਿਆਨ ਸਾਹਮਣੇ ਆਇਆ ਹੈ।


ਰਣਜੀਤ ਸਿੰਘ ਚੌਟਾਲਾ ਦਾ ਕਹਿਣਾ ਹੈ ਕਿ ਹਨੀਪ੍ਰੀਤ, ਰਾਮ ਰਹੀਮ ਨੂੰ ਮਿਲ ਸਕਦੀ ਹੈ ਜਾਂ ਨਹੀਂ ਇਸ ‘ਤੇ ਫੈਸਲਾ ਕਾਨੂੰਨ ਮੁਤਾਬਕ ਲਿਆ ਜਾਵੇਾਗ। ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਗ੍ਰਹਿ ਵਿਭਾਗ ਦਾ ਹੈ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨਾਲ ਉਹ ਇਸ ਮਾਮਲੇ ‘ਤੇ ਚਰਚਾ ਕਰ ਉਨ੍ਹਾਂ ਨੂੰ ਰਿਪੋਰਟ ਸੋਂਪ ਦੇਣਗੇ।

ਮੀਡੀਆ ਨਾਲ ਗੱਲ ਕਰਦਿਆ ਚੌਟਾਲਾ ਨੇ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਗ੍ਰਹਿ ਮੰਤਰੀ ਨਾਲ ਮਿਲਕੇ ਹੀ ਫੈਸਲਾ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਫੈਸਲਾ ਬਗੈਰ ਕਿਸੇ ਪੱਖਪਾਤ ਤੋਂ ਕਾਨੂੰਨ ਮੁਤਾਬਕ ਹੀ ਹੋਵੇਗਾ।