ਟਵੀਟ ਵਿੱਚ ਗੋਇਲ ਨੇ ‘ਅਪਨਾ ਟਾਈਮ ਆਏਗਾ’ ਗੀਤ ਨੂੰ ਰੀਮੇਕ ਕਰਕੇ ‘ਤੇਰਾ ਟਾਈਮ ਆਏਗਾ’ ਦੇ ਬੋਲਾਂ ਨਾਲ ਪੇਸ਼ ਕੀਤਾ ਹੈ। ਗੀਤ ਵਿੱਚ ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਜੋ ਬਗੈਰ ਟਿਕਟ ਲਏ ਰੇਲਾਂ ਵਿੱਚ ਸਫ਼ਰ ਕਰਦੇ ਹਨ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਤੇ ਫਿਰ ਬੀਜੇਪੀ ਨੇ ਇੱਕ ਦੂਜੇ ਤੋਂ ਆਜ਼ਾਦੀ ਮੰਗਦਿਆਂ ਇਸੇ ਫਿਲਮ ਦੇ ਗੀਤ ‘ਆਜ਼ਾਦੀ’ ਦਾ ਇਸਤੇਮਾਲ ਕੀਤਾ ਸੀ। ਗੀਤ ਦਾ ਸਿਆਸੀ ਇਸਤੇਮਾਲ ਕਰਨ ’ਤੇ ਉਸ ਵੇਲੇ ਵੀ ਖ਼ੂਬ ਚਰਚਾ ਹੋਈ ਸੀ। ਹਾਲਾਂਕਿ ਇਸਵਾਰ ਗੀਤ ਦਾ ਇਸਤੇਮਾਲ ਜਾਗਰੂਕਤਾ ਫੈਲਾਊਣ ਲਈ ਕੀਤਾ ਜਾ ਰਿਹਾ ਹੈ।