ਪੰਚਕੂਲਾ: ਜੇਲ੍ਹ 'ਚ 20 ਸਾਲ ਦੀ ਸਜ਼ਾ ਭੁਗਤ ਰਹੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਖ਼ਿਲਾਫ਼ ਰਣਜੀਤ ਸਿੰਘ ਹੱਤਿਆ ਕਾਂਡ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਵੀ ਜਾਰੀ ਰਹੇਗੀ। ਡੇਰਾ ਪ੍ਰਮੁੱਖ ਦੇ ਵਕੀਲ ਨੇ ਕਿਹਾ ਕਿ ਅੱਜ ਸੁਣਵਾਈ ਦੌਰਾਨ ਡੇਰਾ ਪ੍ਰਮੁੱਖ ਵੀਡੀਓ ਕਾਨਫਰੰਸਿੰਗ ਰਾਹੀ ਹਾਜ਼ਰ ਰਹੇ।
ਦੋ ਕਤਲ ਮਾਮਲਿਆਂ ਦੀ ਸੁਣਵਾਈ ਦੌਰਾਨ 22 ਸਤੰਬਰ ਨੂੰ ਕੋਰਟ ਤੈਅ ਕਰੇਗਾ ਕਿ ਖੱਟਾ ਸਿੰਘ ਗਵਾਹੀ ਦੇਵੇਗਾ ਜਾਂ ਨਹੀਂ। ਖੱਟਾ ਸਿੰਘ ਰਾਮ ਰਹੀਮ ਦਾ ਸਾਬਕਾ ਡਰਾਈਵਰ ਰਹਿ ਚੁੱਕਾ ਹੈ ਤੇ ਰਾਮ ਰਹੀਮ ਖਿਲਾਫ ਕਈ ਖੁਲਾਸੇ ਕਰ ਚੁੱਕਾ ਹੈ ਪਰ ਖੱਟਾ ਸਿੰਘ ਮੁਤਾਬਿਕ ਦਬਾਅ ਹੇਠ ਆ ਕੇ ਉਸ ਨੇ ਆਪਣੇ ਬਿਆਨ ਬਦਲੇ ਸਨ ਤੇ ਹੁਣ ਉਹ ਦੁਬਾਰਾ ਗਵਾਹੀ ਦੇਣ ਲਈ ਤਿਆਰ ਹੈ।
ਦੱਸਣਯੋਗ ਹੈ ਕਿ ਅੱਜ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੇ ਕਤਲ ਨਾਲ ਜੁੜੇ ਮਾਮਲਿਆਂ 'ਚ ਪੇਸ਼ੀ ਹੋਈ ਹੈ। ਡੇਰਾ ਮੁਖੀ ਨੂੰ ਪੰਚਕੂਲਾ ਅਦਾਲਤ 'ਚ ਲਿਆਉਣ ਦੀ ਬਜਾਏ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਹੈ