ਗੋਰਖਪੁਰ: ਅਦਾਕਾਰ ਅਤੇ ਗੋਰਖਪੁਰ ਤੋਂ ਸਾਂਸਦ ਰਵੀ ਕਿਸ਼ਨ (Ravi Kishan) ਸੰਸਦ ਵਲੋਂ ਜਾਰੀ ਕੀਤੇ ਵੱਖ-ਵੱਖ ਮਾਪਦੰਡਾਂ 'ਤੇ ਸੰਸਦ ਮੈਂਬਰਾਂ ਦੀ ਦਰਜਾਬੰਦੀ ਵਿਚ ਦੇਸ਼ ਵਿਚ 24ਵੇਂ ਅਤੇ ਸੂਬੇ ਵਿਚ ਪਹਿਲੇ ਸਥਾਨ 'ਤੇ ਹਨ। ਰਵੀ ਕਿਸ਼ਨ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਗੋਰਖਪੁਰ ਦੇ ਲੋਕਾਂ ਦਾ ਧੰਨਵਾਦ ਕੀਤਾ।

ਜਨਤਾ ਦੀ ਸੇਵਾ ਪਹਿਲੀ ਤਰਜੀਹ

ਸਾਂਸਦ ਰਵੀ ਕਿਸ਼ਨ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ "ਮੈਂ ਸੰਸਦੀ ਹਲਕੇ ਦੇ ਵਿਕਾਸ ਅਤੇ ਇਥੋਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਤਿਆਰ ਹਾਂ। ਗੋਰਖਪੁਰ ਦੇ ਲੋਕਾਂ ਦੀ ਸੇਵਾ ਮੇਰੀ ਪਹਿਲੀ ਤਰਜੀਹ ਹੈ। ਗੋਰਖਪੁਰ ਵਿੱਚ ਵਿਕਾਸ ਦੇ ਨਵੇਂ ਪਹਿਲੂ ਸਥਾਪਤ ਕਰਨ ਲਈ, ਮੈਂ ਸੰਸਦ ਵਿੱਚ ਹਮੇਸ਼ਾਂ ਹੀ ਮੁੱਦੇ ਅਤੇ ਸਮੱਸਿਆਵਾਂ ਦੀਆਂ ਲੋੜਾਂ ਨੂੰ ਉਭਾਰਿਆ ਹੈ।"

ਮੈਂ ਰਾਸ਼ਟਰ ਅਤੇ ਸਮਾਜ ਦੇ ਹਿੱਤ ਵਿੱਚ ਬੋਲਦਾ ਰਹਾਂਗਾ

ਇਸ ਦਾ ਨਾਲ ਹੀ ਰਵੀ ਕਿਸ਼ਨ ਨੇ ਕਿਹਾ ਕਿ “ਮੈਂ ਸਾਰਿਆਂ ਦਾ ਧਿਆਨ ਨਾ ਸਿਰਫ ਸੰਸਦੀ ਖੇਤਰ, ਬਲਕਿ ਦੇਸ਼ ਦੀਆਂ ਸਮੱਸਿਆਵਾਂ ਵੱਲ ਵੀ ਖਿੱਚਿਆ ਹੈ। ਨੌਜਵਾਨਾਂ ਦੀ ਨਸ਼ਿਆਂ ਕਰਕੇ ਬਰਬਾਦੀ ਹੋਵੇ ਜਾਂ ਔਰਤਾਂ ਦਾ ਸ਼ੋਸ਼ਣ ਕੀਤੇ ਜਾਣ ਦੀ ਗੱਲ। ਸੰਸਦ ਵਿਚ ਆਵਾਜ਼ ਬੁਲੰਦ ਕੀਤੀ।'' ਉਨ੍ਹਾਂ ਕਿਹਾ ਕਿ "ਭੋਜਪੁਰੀ ਨੂੰ ਅੱਠਵੀਂ ਸੂਚੀ ਵਿੱਚ ਸ਼ਾਮਲ ਕਰਨ ਦਾ ਮੁੱਦਾ ਸੰਸਦ ਵਿੱਚ ਵੀ ਉਠਾਇਆ ਗਿਆ ਸੀ ਅਤੇ ਮੈਂ ਭਵਿੱਖ ਵਿੱਚ ਦੇਸ਼ਹਿੱਤ ਅਤੇ ਸਮਾਜ ਦੇ ਹਿੱਤ ਵਿੱਚ ਹਮੇਸ਼ਾਂ ਬੋਲਾਂਗਾ।"

ਇਹ ਵੀ ਪੜ੍ਹੋ: ਕਿਸਾਨਾਂ ਨਾਲ ਅੱਠਵੇਂ ਗੇੜ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਭਾਜਪਾ ਲੀਡਰਾਂ ਦੀ ਰਾਜਨਾਥ ਨਾਲ ਵੱਡੀ ਬੈਠਕ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904