ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਕੱਢੀ ਗਈ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਭਾਰੀ ਹੰਗਾਮੇ ਤੇ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ 'ਚ ਪਾੜ ਪੈ ਗਈ ਹੈ। ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ ਵੀਐਮ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਖਿਲਾਫ ਗੰਭੀਰ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਤੇ ਆਪਣੀ ਜਥੇਬੰਦੀ ਨੂੰ ਇਸ ਅੰਦੋਲਨ ਤੋਂ ਵੱਖ ਕਰਨ ਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੀ ਜਥੇਬੰਦੀ ਇਸ ਅੰਦੋਲਨ ਤੋਂ ਵੱਖਰੀ ਹੈ।


ਇਸ ਦੌਰਾਨ ਆਲ ਇੰਡੀਆ ਕਿਸਾਨ ਸੰਘਰਸ਼ ਸਮਿਤੀ ਸੰਮਤੀ ਦੇ ਲੀਡਰ ਵੀਐਮ ਸਿੰਘ ਨੇ ਦਿੱਲੀ ਦੀ ਘਟਨਾ ਨੂੰ ਸ਼ਰਮਨਾਕ ਦੱਸਿਆ। ਆਲ ਇੰਡੀਆ ਕਿਸਾਨ ਸੰਘਰਸ਼ ਸਮਿਤੀ ਸੰਮਤੀ ਦੇ ਵੀਐਮ ਸਿੰਘ ਨੇ ਕਿਹਾ, "ਅਸੀਂ ਐਮਐਸਪੀ ਲਈ ਆਏ ਹਾਂ, ਹੁੱਲੜਬਾਜ਼ੀ ਕਰਨ ਨਹੀਂ ਆਏ। ਟਰੈਕਟਰ ਰੈਲੀ ਲਈ ਤੈਅ ਰੂਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਜੋ ਵੀ ਹੋਇਆ, ਉਹ ਸ਼ਰਮਨਾਕ ਸੀ। ਹੁਣ ਸਾਨੂੰ ਦੇਖਣਾ ਪਏਗਾ ਕਿ ਅਸੀਂ ਉਨ੍ਹਾਂ ਨਾਲ ਕਿਵੇਂ ਅੱਗੇ ਵਧਾਂਗੇ ਜੋ ਖੁਦ ਅੰਦੋਲਨ ਨੂੰ ਖ਼ਤਮ ਕਰਨਾ ਚਾਹੁੰਦੇ ਹਨ।"

ਇਹ ਵੀ ਪੜ੍ਹੋ: ਅਭੈ ਚੌਟਾਲਾ ਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਤਾ ਅਸਤੀਫ਼ਾ

ਵੀਐਮ ਸਿੰਘ ਨੇ ਕਿਹਾ ਕਿ ਅੰਦੋਲਨ ਇਸ ਤਰ੍ਹਾਂ ਕੰਮ ਨਹੀਂ ਕਰੇਗਾ। ਅਸੀਂ ਇੱਥੇ ਸ਼ਹੀਦ ਕਰਵਾਉਣ ਜਾਂ ਲੋਕਾਂ ਨੂੰ ਕੁੱਟਾਉਣ ਨਹੀਂ ਆਏ ਹਾਂ। ਉਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ 'ਤੇ ਇਲਜ਼ਾਮ ਲਾਏ। ਵੀਐਮ ਸਿੰਘ ਨੇ ਦੱਸਿਆ ਕਿ ਰਾਕੇਸ਼ ਟਿਕੈਤ ਸਰਕਾਰ ਨਾਲ ਮੀਟਿੰਗ ਕਰਨ ਗਏ ਸੀ। ਕੀ ਉਨ੍ਹਾਂ ਨੇ ਯੂਪੀ ਦੇ ਗੰਨਾ ਕਿਸਾਨਾਂ ਦਾ ਮੁੱਦਾ ਇੱਕ ਵਾਰ ਵੀ ਉਠਾਇਆ। ਕੀ ਉਨ੍ਹਾਂ ਨੇ ਝੋਨੇ ਬਾਰੇ ਗੱਲ ਕੀਤੀ? ਉਨ੍ਹਾਂ ਨੇ ਕਿਸ ਬਾਰੇ ਗੱਲ ਕੀਤੀ ਅਸੀਂ ਬੱਸ ਇਥੋਂ ਸਮਰਥਨ ਦਿੰਦੇ ਰਹਿੰਦੇ ਹਾਂ ਤੇ ਉੱਥੋਂ ਕੋਈ ਨੇਤਾ ਬਣਨਾ ਜਾਰੀ ਰੱਖਦਾ ਹੈ, ਇਹ ਸਾਡਾ ਕੰਮ ਨਹੀਂ ਹੈ।

ਨਾਲ ਹੀ ਵੀਐਮ ਸਿੰਘ ਨੇ ਕਿਹਾ ਕਿ ਇਹ ਸਰਕਾਰ ਦਾ ਵੀ ਕਸੂਰ ਹੈ ਜਦੋਂ ਕੋਈ 11 ਵਜੇ ਦੀ ਬਜਾਏ 8 ਵਜੇ ਰਵਾਨਾ ਹੋ ਰਿਹਾ ਸੀ ਤਾਂ ਸਰਕਾਰ ਕੀ ਕਰ ਰਹੀ ਸੀ। ਜਦੋਂ ਸਰਕਾਰ ਨੂੰ ਪਤਾ ਸੀ ਕਿ ਕੁਝ ਸੰਗਠਨਾਂ ਨੇ ਲਾਲ ਕਿਲ੍ਹੇ 'ਤੇ ਝੰਡਾ ਲਹਿਰਾਉਣ ਲਈ ਕਰੋੜਾਂ ਰੁਪਏ ਦੇਣ ਦੀ ਗੱਲ ਕੀਤੀ ਸੀ ਤਾਂ ਸਰਕਾਰ ਕੀ ਕਰ ਰਹੀ ਸੀ। ਵੀਐਮ ਸਿੰਘ ਨੇ ਅੱਗੇ ਕਿਹਾ ਕਿ ਭਾਰਤ ਦਾ ਝੰਡਾ, ਮਾਣ, ਸਤਿਕਾਰ ਸਭ ਦੀ ਹੈ। ਜੇ ਇਸ ਇੱਜ਼ਤ ਦੀ ਉਲੰਘਣਾ ਕੀਤੀ ਗਈ ਹੈ, ਤਾਂ ਉਲੰਘਣਾ ਕਰਨ ਵਾਲੇ ਗਲਤ ਹਨ ਤੇ ਜਿਨ੍ਹਾਂ ਨੇ ਭੰਗ ਕਰਨ ਦਿੱਤਾ ਉਹ ਵੀ ਗਲਤ ਹਨ।

ਉਧਰ ਭਾਰਤੀ ਕਿਸਾਨ ਯੂਨੀਅਨ ਦਾ ਭਾਨੂ ਧੜਾ ਵੀ ਕਿਸਾਨੀ ਅੰਦੋਲਨ ਤੋਂ ਵੱਖ ਹੋ ਗਿਆ ਹੈ। ਸੰਸਥਾ ਦੇ ਮੁਖੀ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਚਿੱਲਾ ਬਾਰਡਰ ਤੋਂ ਅੰਦੋਲਨ ਖ਼ਤਮ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋਦਿੱਲੀ ਪੁਲਿਸ ਦੀ FIR 'ਚ 37 ਕਿਸਾਨ ਲੀਡਰਾਂ ਦੇ ਨਾਂ, ਜਾਣੋ ਕੌਣ-ਕੌਣ ਸ਼ਾਮਲ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904