ਦੂਤਘਰ ਦੇ ਬਾਹਰ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਹੋਏ ਹਨ। ਪਿਛਲੇ ਸਾਲ ਦਸੰਬਰ 'ਚ ਪ੍ਰਦਰਸ਼ਨਕਾਰੀਆਂ ਨੇ ਦੂਤਘਰ ਦੇ ਬਾਹਰ ਖਾਲਿਸਤਾਨੀ ਝੰਡੇ ਲਹਿਰਾ ਕੇ ਮਹਾਤਮਾ ਗਾਂਧੀ ਦੇ ਬੁੱਤ ਨੂੰ ਵੀ ਢਾਹ ਦਿੱਤਾ ਸੀ। ਅਮਰੀਕਾ ਦੇ ਗ੍ਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਤੇ ਵਰਜੀਨੀਆ ਤੋਂ ਇਲਾਵਾ, ਨਿਊਯਾਰਕ, ਨਿਊਜਰਸੀ, ਪੈਨਸਿਲਵੇਨੀਆ, ਇੰਡੀਆਨਾ, ਅਹਾਓ ਤੇ ਨਾਰਥ ਕੈਰੋਲਾਇਨਾ ਵਰਗੇ ਸੂਬਿਆਂ ਦੇ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਘਰ ਤੱਕ ਕਾਰ ਰੈਲੀ ਕੱਢੀ।
ਰੈਲੀ ਦੌਰਾਨ ਕੁਝ ਸਿੱਖ ਭਾਰਤ ਵਿਰੋਧੀ ਪੋਸਟਰ ਤੇ ਬੈਨਰ ਲੈ ਕੇ ਖਾਲਿਸਤਾਨੀ ਝੰਡੇ ਲੈ ਕੇ ਉਥੇ ਪਹੁੰਚੇ। ਇਨ੍ਹਾਂ ਵਿੱਚੋਂ ਕੁਝ ਖਾਲਿਸਤਾਨ ਸਮਰਥਕ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਕਿਰਪਾਨ ਹੱਥਾਂ ਵਿੱਚ ਲੈ ਕੇ ਆਏ ਤੇ ਇਸ 'ਤੇ ਪੋਸਟਰ ਲਗਾ ਦਿੱਤਾ। ਸਮੂਹ ਨੇ ਭਾਰਤ ਵਿਰੋਧੀ ਤੇ ਖਾਲਿਸਤਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਦਿੱਲੀ ਹਿੰਸਾ ਤੋਂ ਬਾਅਦ ਹੁਣ ਕੀ ਹੈ ਮਾਹੌਲ, ਜਾਣੋ ਤਸਵੀਰਾਂ ਦੇ ਨਾਲ
ਇਸ ਰੈਲੀ 'ਤੇ ਭਾਰਤੀ ਦੂਤਾਵਾਸ ਨੇ ਬਿਆਨ ਜਾਰੀ ਕਰਕੇ ਦੇ ਇਸ ਕੰਮ ਦੀ ਨਿਖੇਧੀ ਕੀਤੀ। ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ 'ਚ ਯੂਐਸ ਦੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਹੈ ਤੇ ਕਾਨੂੰਨ ਦੇ ਤਹਿਤ ਜਾਂਚ ਤੇ ਕਾਰਵਾਈ ਲਈ ਇਸ ਮਾਮਲੇ ਨੂੰ ਅਮਰੀਕੀ ਵਿਦੇਸ਼ ਵਿਭਾਗ ਕੋਲ ਵੀ ਉਠਾਇਆ ਹੈ।