ਨਵੀਂ ਦਿੱਲੀ: ਭਾਰਤ ਸਰਕਾਰ ਦੇ ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਕਰਨ 'ਤੇ, 2 ਲੱਖ ਰੁਪਏ ਦਾ ਮੁਫਤ ਦੁਰਘਟਨਾ ਬੀਮਾ (Accidental Insurance) ਦੀ ਸੁਵਿਧਾ ਇਸ ਵੇਲੇ ਹਾਸਲ ਕੀਤੀ ਜਾ ਸਕਦੀ ਹੈ। ਇਸ ਬੀਮੇ ਦਾ ਲਾਭ ‘ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ’ (PMSBY) ਅਧੀਨ ਉਪਲਬਧ ਹੈ। ਇਸ ਲਈ, ਪਹਿਲੇ ਸਾਲ ਦਾ ਪ੍ਰੀਮੀਅਮ ਕੇਂਦਰੀ ਕਿਰਤ ਮੰਤਰਾਲੇ ਵੱਲੋਂ ਜਮ੍ਹਾਂ ਕੀਤਾ ਜਾਂਦਾ ਹੈ।


ਹਾਲ ਹੀ ਵਿੱਚ, ਮੋਦੀ ਸਰਕਾਰ ਨੇ ਗ਼ੈਰ ਸੰਗਠਿਤ ਖੇਤਰ ਦੇ ਕਾਮਿਆਂ ਲਈ ਈ-ਸ਼੍ਰਮ ਪੋਰਟਲ ਸ਼ੁਰੂ ਕੀਤਾ ਸੀ। ਸਿਰਫ ਚਾਰ ਹਫਤਿਆਂ ਅੰਦਰ, 1 ਕਰੋੜ ਤੋਂ ਵੱਧ ਗੈਰ ਸੰਗਠਿਤ ਕਾਮਿਆਂ ਨੇ ਇਸ ਪੋਰਟਲ ’ਤੇ ਰਜਿਸਟਰ ਕੀਤਾ ਹੈ। ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਇਸ ਪੋਰਟਲ 'ਤੇ ਰਜਿਸਟਰ ਹੋਣ ਵਾਲੇ ਨੂੰ 2 ਲੱਖ ਦੇ ਦੁਰਘਟਨਾ ਬੀਮੇ ਦਾ ਲਾਭ ਮੁਫ਼ਤ ਮਿਲਦਾ ਹੈ। ਦੁਰਘਟਨਾ ਬੀਮੇ ਦਾ ਲਾਭ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਧੀਨ ਉਪਲਬਧ ਹੈ।


ਈ-ਸ਼੍ਰਮ ਪੋਰਟਲ 'ਤੇ ਰਜਿਸਟਰ ਹੋਣ 'ਤੇ, ਪਹਿਲੇ ਸਾਲ ਦੇ ਦੁਰਘਟਨਾ ਬੀਮੇ ਦਾ ਪ੍ਰੀਮੀਅਮ ਕਿਰਤ ਮੰਤਰਾਲੇ ਦੁਆਰਾ ਜਮ੍ਹਾਂ ਕਰਾਇਆ ਜਾਂਦਾ ਹੈ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਇੱਕ ਸਰਕਾਰੀ ਐਕਸੀਡੈਂਟਲ ਪਾਲਿਸੀ (ਨਿੱਜੀ ਦੁਰਘਟਨਾ ਬੀਮਾ ਯੋਜਨਾ) ਹੈ। ਇਸ ਯੋਜਨਾ ਅਧੀਨ ਕਿਸੇ ਹਾਦਸੇ ਵਿੱਚ ਵਿਅਕਤੀ ਦੀ ਮੌਤ ਭਾਵ ਐਕਸੀਡੈਂਟ ਮੌਤ ਹੋਣ ’ਤੇ ਜਾਂ ਹਾਦਸੇ ਵਿੱਚ ਕਿਸੇ ਅੰਗਹੀਣਤਾ ਦੀ ਹਾਲਤ ਵਿੱਚ ਇੱਕ ਸਾਲ ਲਈ ਇਹ ਲਾਭ ਮਿਲਦਾ ਹੈ।


ਇਹ ਸਕੀਮ ਹਰ ਸਾਲ ਨਵਿਆਈ (ਰੀਨਿਊ ਕੀਤੀ) ਜਾਂਦੀ ਹੈ। ਇਸ ਸਕੀਮ ਵਿੱਚ ਤਿੰਨ ਤਰ੍ਹਾਂ ਦੇ ਲਾਭ ਉਪਲਬਧ ਹਨ। ਪਹਿਲਾ ਲਾਭ ਐਕਸੀਡੈਂਟਲ ਮੌਤ ਨਾਲ ਸਬੰਧਤ ਹੈ। ਜੇ ਬੀਮਾਧਾਰਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਸਬੰਧਤ ਵਿਅਕਤੀ ਵੱਲੋਂ ਨਾਮਜ਼ਦ ਕੀਤੇ ਵਿਅਕਤੀ (Nominee) ਨੂੰ 2 ਲੱਖ ਰੁਪਏ ਮਿਲਣਗੇ। ਜੇ ਕੋਈ ਦੁਰਘਟਨਾ ਵਿੱਚ ਆਪਣੇ ਦੋਵੇਂ ਹੱਥ, ਪੈਰ ਜਾਂ ਅੱਖਾਂ ਗੁਆ ਦਿੰਦਾ ਹੈ, ਤਾਂ ਉਸ ਨੂੰ ਤਦ ਵੀ 2 ਲੱਖ ਰੁਪਏ ਦਾ ਲਾਭ ਮਿਲੇਗਾ। ਜੇ ਉਹ ਇੱਕ ਅੱਖ ਦੀ ਨਜ਼ਰ ਗੁਆ ਲੈਂਦਾ ਹੈ ਜਾਂ ਇੱਕ ਲੱਤ ਜਾਂ ਹੱਥ ਵਿੱਚ ਅਯੋਗ ਹੋ ਜਾਂਦਾ ਹੈ, ਤਾਂ ਉਸ ਨੂੰ 1 ਲੱਖ ਰੁਪਏ ਦਾ ਲਾਭ ਮਿਲੇਗਾ।


ਕੇਵਲ 12 ਰੁਪਏ ਸਾਲਾਨਾ ਪ੍ਰੀਮੀਅਮ


ਇਸ ਸਕੀਮ ਦਾ ਪ੍ਰੀਮੀਅਮ ਸਿਰਫ 12 ਰੁਪਏ ਸਾਲਾਨਾ ਹੈ। ਇਹ ਸਕੀਮ ਹਰ ਸਾਲ ਆਟੋਮੈਟਿਕ ਹੀ ਰੀਨਿਊ ਹੋ ਜਾਂਦੀ ਹੈ ਤੇ ਜੇ ਅਜਿਹਾ ਨਹੀਂ ਹੁੰਦਾ, ਤਾਂ ਇਸ ਦਾ ਨਵੀਨੀਕਰਣ ਕਰਵਾਇਆ ਜਾ ਸਕਦਾ ਹੈ। ਇਸ ਸਕੀਮ ਲਈ ਘੱਟੋ-ਘੱਟ ਉਮਰ ਸੀਮਾ 18 ਸਾਲ ਅਤੇ ਵੱਧ ਤੋਂ ਵੱਧ ਉਮਰ ਸੀਮਾ 70 ਸਾਲ ਹੈ। ਜੇ ਕਿਸੇ ਦੇ ਕਈ ਬੈਂਕ ਖਾਤੇ ਹਨ, ਤਾਂ ਉਹ ਕਿਸੇ ਇੱਕ ਬੈਂਕ ਦੇ ਇੱਕ ਖਾਤੇ ਤੋਂ ਇਸ ਯੋਜਨਾ ਦਾ ਲਾਭ ਲੈ ਸਕਦਾ ਹੈ।


ਦੇਸ਼ ਭਰ ਵਿੱਚ 38 ਕਰੋੜ ਕਾਮੇ


ਵੱਖ-ਵੱਖ ਸਰਕਾਰੀ ਅੰਕੜਿਆਂ ਅਨੁਸਾਰ, ਦੇਸ਼ ਭਰ ਵਿੱਚ ਗ਼ੈਰ ਸੰਗਠਤ ਖੇਤਰ ਵਿੱਚ ਲਗਭਗ 38 ਕਰੋੜ ਕਾਮੇ ਹਨ। ਸਰਕਾਰ ਦਾ ਉਦੇਸ਼ ਸਾਰੇ ਕਰਮਚਾਰੀਆਂ ਨੂੰ ਇਸ ਪਲੇਟਫਾਰਮ ਨਾਲ ਜੋੜਨਾ ਹੈ। ਸਰਕਾਰ ਇਨ੍ਹਾਂ ਮਜ਼ਦੂਰਾਂ ਦਾ ਪੂਰਾ ਅਤੇ ਸਹੀ ਡਾਟਾਬੇਸ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਮੁਫਤ ਰੱਖੀ ਗਈ ਹੈ। ਇਸ ਦੀ ਰਜਿਸਟ੍ਰੇਸ਼ਨ ਕਿਸੇ ਵੀ ਸਾਂਝੇ ਸੇਵਾ ਕੇਂਦਰ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ, ਰਾਜ ਸਰਕਾਰ ਦੇ ਖੇਤਰੀ ਦਫਤਰ ਵਿੱਚ ਵੀ ਰਜਿਸਟ੍ਰੇਸ਼ਨ ਹੋ ਸਕਦੀ ਹੈ।


ਕੋਈ ਵੀ ਕਰਵਾ ਸਕਦਾ ਰਜਿਸਟ੍ਰੇਸ਼ਨ


ਇਸ ਪੋਰਟਲ 'ਤੇ ਰਜਿਸਟ੍ਰੇਸ਼ਨ ਦੀ ਗੱਲ ਕਰੀਏ ਤਾਂ ਗ਼ੈਰ ਸੰਗਠਤ ਖੇਤਰ ਦਾ ਕੋਈ ਵੀ ਕਰਮਚਾਰੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਆਮਦਨੀ ਦੇ ਅਧਾਰ ’ਤੇ ਕੋਈ ਮਾਪਦੰਡ ਨਿਰਧਾਰਤ ਨਹੀਂ ਕੀਤਾ ਗਿਆ ਹੈ। ਭਾਵੇਂ, ਰਜਿਸਟਰਡ ਕਰਮਚਾਰੀ ਆਮਦਨ ਟੈਕਸਦਾਤਾ ਨਹੀਂ ਹੋਣਾ ਚਾਹੀਦਾ।


ਇਸ ਵੈਬਸਾਈਟ ’ਤੇ ਜਾ ਕੇ ਰਜਿਸਟਰ ਕਰੋ


ਜੇ ਕੋਈ ਇਸ ਪੋਰਟਲ ’ਤੇ ਆਪਣਾ ਨਾਂਅ ਰਜਿਸਟਰ ਕਰਨਾ ਚਾਹੁੰਦਾ ਹੈ ਤਾਂ ਵੈੱਬਸਾਈਟ eshram.gov.in ’ਤੇ ਜਾ ਕੇ ਲੌਗ ਇਨ ਕਰੋ। ਇੱਥੇ ਬੈਂਕ ਖਾਤੇ ਦੇ ਵੇਰਵਿਆਂ ਸਮੇਤ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਸਰਕਾਰ ਦਾ ਉਦੇਸ਼ ਇਹ ਹੈ ਕਿ ਰਜਿਸਟ੍ਰੇਸ਼ਨ ਦੇ ਸਮੇਂ, ਸਰਕਾਰ ਕਿਸੇ ਵੀ ਸਮੇਂ ਲੋੜ ਅਨੁਸਾਰ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਦੁਆਰਾ ਸਹੀ ਲੋਕਾਂ ਨੂੰ ਸਹੀ ਸਮੇਂ ਤੇ ਫ਼ਾਇਦੇ ਪਹੁੰਚ ਸਕਣ।


ਇਹ ਵੀ ਪੜ੍ਹੋ: Charanjit Singh Channi Oath: ਚਰਨਜੀਤ ਚੰਨੀ ਨੇ ਚੁੱਕੀ ਅਹੁਦੇ ਦੀ ਸਹੁੰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904