Republic Day 2023 : ਅੰਡੇਮਾਨ ਅਤੇ ਨਿਕੋਬਾਰ ਦੇ ਟਾਪੂ ਹੁਣ ਪਰਮਵੀਰ ਚੱਕਰ ਵਿਜੇਤੂਆਂ ਦੇ ਨਾਂਅ ਨਾਲ ਜਾਣੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ (23 ਜਨਵਰੀ) ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ 'ਤੇ ਪਰਮਵੀਰ ਚੱਕਰ ਵਿਜੇਤੂਆਂ ਦੇ ਨਾਂਅ 'ਤੇ ਟਾਪੂਆਂ ਦਾ ਨਾਮਕਰਣ ਕੀਤਾ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਟਾਪੂ 'ਤੇ ਬਣਾਏ ਜਾਣ ਵਾਲੇ ਨੇਤਾ ਜੀ ਨੂੰ ਸਮਰਪਿਤ ਰਾਸ਼ਟਰੀ ਸਮਾਰਕ ਦੇ ਮਾਡਲ ਦਾ ਵੀ ਉਦਘਾਟਨ ਕੀਤਾ, ਜੋ ਪਹਿਲਾਂ ਰੌਸ ਆਈਲੈਂਡ ਵਜੋਂ ਜਾਣਿਆ ਜਾਂਦਾ ਸੀ।



ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਸਭ ਤੋਂ ਵੱਡੇ ਟਾਪੂ ਦਾ ਨਾਮ ਪਹਿਲੇ ਪਰਮਵੀਰ ਚੱਕਰ ਵਿਜੇਤਾ ਦੇ ਨਾਮ 'ਤੇ ਰੱਖਿਆ ਗਿਆ ਸੀ। ਟਾਪੂਆਂ ਦਾ ਇਹ ਨਾਮਕਰਨ ਉਨ੍ਹਾਂ ਨਾਇਕਾਂ ਨੂੰ ਸ਼ਰਧਾਂਜਲੀ ਵਜੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਦੀ ਰੱਖਿਆ ਲਈ ਸਰਵਉੱਚ ਕੁਰਬਾਨੀ ਦਿੱਤੀ ਸੀ। ਪੀਐਮ ਮੋਦੀ ਨੇ ਕਿਹਾ ਕਿ ਅੱਜ ਪਰਮਵੀਰ ਚੱਕਰ ਵਿਜੇਤੂਆਂ ਦੇ ਨਾਮ 'ਤੇ ਟਾਪੂਆਂ ਦੇ ਨਾਮ ਰੱਖਣ ਨਾਲ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦੇ ਸਥਾਨ ਬਣ ਜਾਣਗੇ।

 




 

2018 ਵਿੱਚ ਵੀ ਬਦਲੇ ਗਏ ਸਨ 3 ਟਾਪੂਆਂ ਦੇ ਨਾਮ  


ਇਸ ਤੋਂ ਪਹਿਲਾਂ ਸਾਲ 2018 ਵਿੱਚ ਪੀਐਮ ਮੋਦੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 75ਵੀਂ ਬਰਸੀ 'ਤੇ ਅੰਡੇਮਾਨ ਅਤੇ ਨਿਕੋਬਾਰ ਦੇ ਤਿੰਨ ਟਾਪੂਆਂ ਦਾ ਨਾਮ ਬਦਲਿਆ ਸੀ। ਰੌਸ ਟਾਪੂ ਦਾ ਨਾਂ ਬਦਲ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀਪ, ਨੀਲ ਟਾਪੂ ਦਾ ਸ਼ਹੀਦ ਦੀਪ ਅਤੇ ਹੈਵਲੌਕ ਟਾਪੂ ਦਾ ਨਾਂ ਸਵਰਾਜ ਦੀਪ ਰੱਖਿਆ ਗਿਆ ਸੀ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।