ਅਲੀਬਾਗ: ਮੁੰਬਈ ਪੁਲਿਸ ਵੱਲੋਂ ਗ੍ਰਿਫਤਾਰ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਨੇ ਇੱਕ ਸਕੂਲ 'ਚ ਰਾਤ ਬਿਤਾਈ ਜਿਸ ਨੂੰ ਅਲੀਬਾਗ ਜੇਲ੍ਹ ਲਈ ਕੋਵਿਡ ਸੈਂਟਰ 'ਚ ਤਬਦੀਲ ਕੀਤਾ ਗਿਆ ਹੈ।


ਅਲੀਬਾਗ ਦੀ ਅਦਾਲਤ ਨੇ ਅਰਨਬ ਗੋਸਵਾਮੀ ਤੇ ਦੋ ਹੋਰਾਂ ਨੂੰ 18 ਨਵੰਬਰ ਤਕ ਨਿਆਂਇਕ ਹਿਰਾਸਤ 'ਚ ਭੇਜਿਆ ਸੀ। ਬੁੱਧਵਾਰ ਗੋਸਵਾਮੀ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਉਸ ਦੀ 14 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਸੀ ਕਿ ਹਿਰਾਸਤ ਦੌਰਾਨ ਪੁੱਛਗਿਛ ਦੀ ਲੋੜ ਨਹੀਂ।


ਬੁੱਧਵਾਰ ਮੈਡੀਕਲ ਤੋਂ ਬਾਅਦ ਅਰਨਬ ਨੂੰ ਅਲੀਬਾਗ ਦੇ ਸਥਾਨਕ ਸਕੂਲ ਲਿਜਾਇਆ ਗਿਆ ਜਿਸ ਨੂੰ ਅਲੀਬਾਗ ਜੇਲ੍ਹ ਦਾ ਕੋਵਿਡ ਸੈਂਟਰ ਬਣਾਇਆ ਗਿਆ ਹੈ। 2018 'ਚ ਇੰਟੀਰੀਅਰ ਡਿਜ਼ਾਇਨਰ ਅਨਵੇ ਨਾਇਕ ਤੇ ਉਸਦੀ ਮਾਂ ਕੁਮੁਦ ਨਾਇਕ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਸਵੇਰ ਅਰਨਬ ਗੋਸਵਾਮੀ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।


ਅਮਰੀਕੀ ਚੋਣ ਨਤੀਜਿਆਂ 'ਚ ਫਸਿਆ ਪੇਚ, ਜਾਣੋ ਹੁਣ ਅੱਗੇ ਕੀ ਹੋਏਗਾ


53 ਸਾਲਾ ਇੰਟੀਰੀਅਰ ਡਿਜ਼ਾਇਨਰ ਨੇ ਆਪਣੇ ਖੁਦਕੁਸ਼ੀ ਨੋਟ 'ਚ ਇਲਜ਼ਾਮ ਲਾਇਆ ਸੀ ਕਿ ਉਹ ਤੇ ਉਨ੍ਹਾਂ ਦੀ ਮਾਂ ਖੁਦਕੁਸ਼ੀ ਕਰਨ ਜਾ ਰਹੇ ਹਨ ਕਿਉਂਕਿ ਅਰਨਬ ਦੇ ਨਾਲ ਫਿਰੋਜ਼ ਸ਼ੇਖ ਤੇ ਨਿਤਿਸ਼ ਸ਼ਾਰਦਾ ਨੇ 5.40 ਕਰੋੜ ਰੁਪਏ ਦਾ ਭੁਗਤਾਨ ਨਹੀਂ ਕੀਤਾ ਸੀ। ਫਿਰੋਜ਼ ਤੇ ਨਿਤਿਸ਼ ਵੱਖ-ਵੱਖ ਫਰਮਾਂ ਦੇ ਮਾਲਕ ਹਨ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ