ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਐਲਾਨੇ ਜਾਣੇ ਫਿਲਹਾਲ ਬਾਕੀ ਹਨ ਪਰ ਰਾਸ਼ਟਰਪਤੀ ਟਰੰਪ ਨੇ ਬੁੱਧਵਾਰ ਹੀ ਜਿੱਤ ਦਾ ਐਲਾਨ ਕਰ ਦਿੱਤਾ। ਚੋਣਾਂ ਦੇ ਸਮੇਂ ਤੋਂ ਪਹਿਲਾਂ ਹੀ ਨਤੀਜਿਆਂ ਦੀ ਪੁਸ਼ਟੀ ਨੇ ਚਿੰਤਾ ਜ਼ਾਹਰ ਕਰ ਦਿੱਤੀ। ਡੈਮੋਕ੍ਰੇਟਿਕ ਪਾਰਟੀ ਨੇ ਕਈ ਹਫਤਿਆਂ ਤਕ ਆਵਾਜ਼ ਚੁੱਕੀ ਸੀ ਕਿ ਟਰੰਪ ਚੋਣ ਨਤੀਜਿਆਂ ਨੂੰ ਲੈ ਕੇ ਵਿਵਾਦ ਕਰਨਾ ਚਾਹੁੰਦੇ ਹਨ। ਜੇਕਰ ਵਿਵਾਦ ਹੋਇਆ ਤਾਂ ਰਾਸ਼ਟਰਪਤੀ, ਅਦਾਲਤਾਂ, ਸੂਬੇ ਦੇ ਲੀਡਰ ਤੇ ਕਾਂਗਰਸ ਮੁੱਖ ਭੂਮਿਕਾ 'ਚ ਹੋਣਗੇ।


ਅਜਿਹੇ 'ਚ ਹੁਣ ਚੋਣ ਵੱਖਰੇ ਤਰੀਕੇ ਨਾਲ ਲੜੀ ਜਾ ਸਕਦੀ ਹੈ। ਇਸ ਕਾਰਨ ਨਤੀਜੇ ਆਉਣ 'ਚ ਦੇਰੀ ਹੋ ਸਕਦੀ ਹੈ। ਸ਼ੁਰੂਆਤੀ ਮਤਦਾਨ ਡਾਟਾ ਦਰਸਾਉਂਦਾ ਹੈ ਕਿ ਡੈਮੋਕ੍ਰੇਟਿਕ ਰਿਪਬਲਿਕਨ ਦੇ ਮੁਕਾਬਲੇ ਕਿਤੇ ਜ਼ਿਆਦਾ ਮੇਲ ਦੁਆਰਾ ਮਤਦਾਨ ਕੀਤੇ ਗਏ। ਪੈਂਸਿਲਵੇਨੀਆ ਤੇ ਵਿਸਕਾਂਸਿਨ ਜਿਹੇ ਸੂਬਿਆਂ 'ਚ ਚੋਣਾਂ ਦੇ ਦਿਨ ਤਕ ਮੇਲ ਰਾਹੀਂ ਆਏ ਪੱਤਰਾਂ ਦੀ ਗਿਣਤੀ ਨਹੀਂ ਕੀਤੀ ਸੀ।


ਇੱਥੋਂ ਦੇ ਸ਼ੁਰੂਆਤੀ ਨਤੀਜੇ ਟਰੰਪ ਦੇ ਪੱਖ 'ਚ ਦਿਖਾਈ ਦਿੱਤੇ ਕਿਉਂਕਿ ਡਾਕਪੱਤਰਾਂ ਦੀ ਗਿਣਤੀ ਕਰਨ ਲਈ ਹੌਲ਼ੀ ਸੀ। ਡੈਮੋਕ੍ਰੇਟਸ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਟਰੰਪ ਨੇ ਬੁੱਧਵਾਰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਹੀ ਜਿੱਤ ਦਾ ਐਲਾਨ ਕਰ ਦਿੱਤਾ ਸੀ।


ਮਤਦਾਨ ਤੇ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਨੂੰ ਲੈ ਕੇ ਕਰੀਬੀ ਮੁਕਾਬਲਾ ਹੋਣ 'ਤੇ ਮੁਕੱਦਮੇਬਾਜ਼ੀ ਹੋ ਸਕਦੀ ਹੈ। ਮਾਮਲਾ ਸੁਪਰੀਮ ਕੋਰਟ ਤਕ ਜਾ ਸਕਦਾ ਹੈ। ਵਿਅਕਤੀਗਤ ਤੌਰ 'ਤੇ ਸੂਬਿਆਂ 'ਚ ਦਾਇਰ ਮਾਮਲੇ ਅਮਰੀਕੀ ਸੁਪਰੀਮ ਕੋਰਟ ਤਕ ਪਹੁੰਚ ਸਕਦੇ ਹਨ। ਜਿਵੇਂ ਕਿ 2000 'ਚ ਫਲੋਰੀਡਾ 'ਚ ਚੋਣ ਹੋਈ ਸੀ। ਜਦੋਂ ਰਿਪਬਲਿਕਨ ਜੌਰਜ ਡਬਲਿਊ ਬੁਸ਼ ਨੇ ਡੈਮੋਕ੍ਰੇਟ ਅਲ ਗੋਰ ਦੇ ਉੱਪਰ ਫਲੋਰਿਡਾ 'ਚ ਸਿਰਫ 537 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।


ਜਦੋਂ ਸੁਪਰੀਮ ਕੋਰਟ ਨੇ ਇਸ 'ਤੇ ਰੋਕ ਲਾ ਦਿੱਤੀ ਸੀ। ਟਰੰਪ ਨੇ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ 6-3 ਰੂੜੀਵਾਦੀ ਬਹੁਮਤ ਨਾਲ ਐਮੀ ਕੋਨੀ ਬੈਰੇਟ ਨੂੰ ਸੁਪਰੀਮ ਕੋਰਟ ਦਾ ਜਸਟਿਸ ਨਿਯੁਕਤ ਕੀਤਾ ਸੀ। ਜੇਕਰ ਅਦਾਲਤ 'ਚ ਮਾਮਲਾ ਪਹੁੰਚਿਆ ਤਾਂ ਉਹ ਰਾਸ਼ਟਰਪਤੀ ਦਾ ਪੱਖ ਲੈ ਸਕਦੇ ਹਨ।


ਟਰੰਪ ਨੇ ਬੁੱਧਵਾਰ ਕਿਹਾ ਸੀ ਅਸੀਂ ਚਾਹੁੰਦੇ ਹਾਂ ਕਾਨੂੰਨ ਦਾ ਉੱਚਿਤ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ। ਇਸ ਲਈ ਅਸੀਂ ਯੂਐਸ ਕੋਰਟ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਰੇ ਮਤਦਾਨ ਰੁਕ ਜਾਣ।


ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ