ਨਵੀਂ ਦਿੱਲੀ: ਇੰਗਲੈਂਡ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਅੱਜ ਤੋਂ ਲੌਕਡਾਊਨ-2 ਲਾਗੂ ਹੋ ਗਿਆ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪਹਿਲੀ ਨਵੰਬਰ ਨੂੰ ਐਲਾਨ ਕੀਤਾ ਸੀ ਕਿ ਇੰਗਲੈਂਡ 'ਚ ਚਾਰ ਹਫਤਿਆਂ ਦਾ ਇਕ ਹੋਰ ਲੌਕਡਾਊਨ ਲਾਗੂ ਕੀਤਾ ਜਾਵੇਗਾ। ਇਹ ਲੌਕਡਾਊਨ ਦੋ ਦਸੰਬਰ ਤਕ ਚੱਲੇਗਾ। ਹਾਲਾਂਕਿ ਇਸ ਲੌਕਡਾਊਨ 'ਚ ਸਕੂਲਾਂ, ਕਾਲਜਾਂ ਨੂੰ ਖੁੱਲ੍ਹੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। ਦੂਜੇ ਲੌਕਡਾਊਨ ਦੌਰਾਨ ਇੰਗਲੈਂਡ 'ਚ ਗੈਰ-ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਤੇ ਹੋਟਲ ਬੰਦ ਰਹਿਣਗੇ। ਇਸ ਤੋਂ ਇਲਾਵਾ ਯਾਤਰਾ 'ਤੇ ਵੀ ਪਾਬੰਦੀ ਰਹੇਗੀ।


ਇਸ ਤੋਂ ਪਹਿਲਾਂ ਇੰਗਲੈਂਡ 'ਚ ਮਾਰਚ ਵਿਚ ਪਹਿਲੀ ਵਾਰ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਪਰ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚੱਲਦਿਆਂ ਹਸਪਤਾਲਾਂ 'ਤੇ ਬੋਝ ਵਧਣ ਲੱਗਾ, ਜਿਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੌਕਡਾਊਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਲੌਕਡਾਊਨ ਦੋ ਚਾਰ ਹਫਤਿਆਂ ਬਾਅਦ ਖਤਮ ਹੋ ਜਾਵੇਗਾ।





ਯੂਕੇ ਪ੍ਰਾਈਮ ਮਿਨਿਸਟਰ ਵੱਲੋਂ ਕੀਤੇ ਤਾਜ਼ਾ ਟਵੀਟ 'ਚ ਕਿਹਾ ਗਿਆ ਪੰਜ ਨਵੰਬਰ ਤੋਂ ਦੋ ਦਸੰਬਰ ਦੇ ਵਿਚ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਾ ਨਿੱਕਲੋ। ਇਹ ਉਪਾਅ ਇੰਗਲੈਂਡ 'ਚ ਚਾਰ ਹਫਤਿਆਂ ਲਈ ਲਾਗੂ ਰਹਿਣਗੇ। ਇਸ ਤੋਂ ਬਾਅਦ ਹਾਲਾਤ ਦੇਖਦਿਆਂ ਇਸ ਨੂੰ ਹਟਾਇਆ ਜਾਵੇਗਾ।


ਬੋਰਿਸ ਜੌਨਸਨਨ ਨੇ ਸੰਸਦ 'ਚ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਲੌਕਡਾਊਨ-2 'ਚ ਲਾਈਆਂ ਪਾਬੰਦੀਆਂ ਸਮੇਂ 'ਤੇ ਵਾਪਸ ਲੈ ਲਵਾਂਗੇ ਤਾਂ ਕਿ ਇੰਗਲੈਂਡ ਨੂੰ ਜ਼ਿਆਦਾ ਨੌਰਮਲ ਤਰੀਕੇ ਨਾਲ ਕ੍ਰਿਸਮਿਸ ਮਨਾਉਣ ਦਾ ਮੌਕਾ ਮਿਲ ਸਕੇ। ਬ੍ਰਿਟੇਨ ਕੋਰੋਨਾ ਵਾਇਰਸ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਜਿੱਥੇ ਕਰੀਬ 11 ਲੱਖ ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ ਤੇ 48 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।