ਕਰਤਾਰਪੁਰ ਸਾਹਿਬ: ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਗੁਰਦੁਆਰੇ ਦਾ ਰੱਖ ਰਖਾਵ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਕੇ ETPB ਯਾਨੀ Evacuee Trust Property Board ਨੂੰ ਦੇ ਦਿੱਤਾ ਹੈ। ਭਾਰਤ ਲਈ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸ ਬੋਰਡ ਦੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ 'ਚ ਕੁੱਲ 9 ਮੈਂਬਰ ਹਨ। ਪਰ ਉਨ੍ਹਾਂ 'ਚ ਇਕ ਵੀ ਸਿੱਖ ਭਾਈਚਾਰੇ ਤੋਂ ਨਹੀਂ ਹੈ।
ETPB ਤੇ ISI ਦਾ ਕੰਟਰੋਲ
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪ੍ਰੋਜੈਕਟ ਯੂਨਿਟ 'ਚ ਤਾਇਨਾਤ ਸਾਰੇ 9 ਮੈਂਬਰਾਂ ETPB ਨਾਲ ਤਾਲੁਕ ਰੱਖਦੇ ਹਨ ਤੇ ਪਾਕਿਸਾਤਨ 'ਚ ETBP ਨੂੰ ISI ਪੂਰੇ ਤਰੀਕੇ ਨਾਲ ਕੰਟਰੋਲ ਕਰਦੀ ਹੈ। ਹੁਣ ਕਰਤਾਰਪੁਰ ਗੁਰਦੁਆਰੇ ਦਾ ਰੱਖ ਰਖਾਵ ਆਈਐਸਆਈ ਦੀ ਨਿਗਰਾਨੀ 'ਚ ਹੋਵੇਗਾ। ਤਾਰਿਕ ਖਾਨ ਨੂੰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦਾ ਸੀਈਓ ਦਾ ਸੀਈਓ ਬਣਾਇਆ ਗਿਆ ਹੈ।
ਪ੍ਰੋਫੈਸ਼ਨਲ ਇਸਤੇਮਾਲ ਦਾ ਇਰਾਦਾ:
ਏਬੀਪੀ ਨਿਊਜ਼ ਕੋਲ ਪਾਕਿਸਤਾਨ ਸਰਕਾਰ ਦੇ ਇਸ ਫੈਸਲੇ ਦੀ ਕਾਪੀ ਹੈ ਜਿਸ 'ਚ ਇਹ ਕਿਹਾ ਗਿਆ ਹੈ ਕਿ ਗੁਰਦੁਆਰੇ ਦਾ ਰੱਖ-ਰਖਾਵ ਕਰਨ ਵਾਲਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਇਸ ਸਬੰਧ 'ਚ ਇਕ ਪ੍ਰੋਜੈਕਟ ਬਿਜ਼ਨਸ ਪਲਾਨ ਲਾਗੂ ਕਰੇਗਾ। ਯਾਨੀ ਇਮਰਾਨ ਖਾਨ ਸਰਕਾਰ ਆਸਥਾ ਦੇ ਸਥਾਨ ਨੂੰ ਕਾਰੋਬਾਰੀ ਸਥਾਨ 'ਚ ਬਦਲਣ ਦਾ ਇਰਾਦਾ ਰੱਖਦੀ ਹੈ।
ਕਰਤਾਰਪੁਰ ਗਲਿਆਰਾ ਖੋਲ੍ਹਣ ਤੋਂ ਪਹਿਲਾਂ ਹੀ ਪਾਕਿ ਨੇ ਸਾਫ ਕਰ ਦਿੱਤਾ ਸੀ ਕਿ ਉਹ ਸ਼ਰਧਾਲੂ ਨਾਲ 20 ਡਾਲਰ ਸਰਵਿਸ ਫੀਸ ਵਸੂਲਣ ਦਾ ਇਰਾਦਾ ਰੱਖਦਾ ਹੈ। ਪਾਕਿਸਤਾਨ ਇਸ ਗਲਿਆਰੇ ਤੋਂ ਹਰ ਸਾਲ 258 ਕਰੋੜ ਰੁਪਏ ਦਾ ਇਰਾਦਾ ਰੱਖਦਾ ਸੀ। ਭਾਰਤ ਨੇ ਕਈ ਵਾਰ ਪਾਕਿਸਤਾਨ ਕੋਲ ਇਸ ਗੱਲ ਦਾ ਵਿਰੋਧ ਜਤਾਇਆ ਸੀ ਪਰ ਇਸ ਵਾਰ ਸਹਿਮਤ ਨਹੀਂ ਹੋਇਆ।
ਅਰਨਬ ਗੋਸਵਾਮੀ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜਿਆ
ਕੋਰੋਨਾ ਕਾਰਨ ਫਿਲਹਾਲ ਬੰਦ ਹੈ ਕਰਤਾਰਪੁਰ ਕੌਰੀਡੋਰ:
ਫਿਲਹਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਕਰਤਾਰਪੁਰ ਕੌਰੀਡੋਰ ਬੰਦ ਹੈ। ਭਾਰਤ ਨੇ ਕਿਹਾ ਇਸ ਨੂੰ ਖੋਲ੍ਹਣ ਦਾ ਫੈਸਲਾ ਪਾਬੰਦੀਆਂ 'ਚ ਢਿੱਲ ਹੋਣ ਤੋਂ ਬਾਅਦ ਸਹੀ ਸਮੇਂ 'ਤੇ ਲਿਆ ਜਾਵੇਗਾ। 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੀ 551ਵੀਂ ਜੈਯੰਤੀ ਹੈ। ਜਿਸ ਲਈ ਪਾਕਿਸਤਾਨੀ ਨੇ ਸਿੱਖ ਸ਼ਰਧਾਲੂਆਂ ਨੂੰ ਬੁਲਾਇਆ ਹੈ। ਉੱਥੇ ਹੀ ਭਾਰਤ ਦੇ ਸਾਹਮਣੇ ਵੀ ਪਾਕਿਸਤਾਨ ਨੇ ਕਰਤਾਰਪੁਰ ਕੌਰੀਡੋਰ ਨੂੰ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ।
ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ