US Elections Result: ਬਾਇਡਨ ਨੇ ਕੀਤਾ ਜਿੱਤ ਦਾ ਦਾਅਵਾ: ਕਿਹਾ 'ਲੋਕਤੰਤਰ ਜਿੱਤੇਗਾ, ਅਮਰੀਕਾ ਜਿੱਤੇਗਾ'
ਏਬੀਪੀ ਸਾਂਝਾ | 05 Nov 2020 07:32 AM (IST)
ਬਾਇਡਨ ਨੇ ਟਰੰਪ ਦੇ 'ਵੋਟਾਂ ਦੀ ਗਿਣਤੀ 'ਚ ਧਾਂਦਲੀ' ਕਰਨ ਵਾਲੇ ਇਲਜ਼ਾਮਾਂ 'ਤੇ ਕਿਹਾ ਟਰੰਪ ਦਾ ਬਿਆਨ ਅਪਮਾਨਜਨਕ ਤੇ ਗਲਤ ਹੈ।
US Elections Result: ਅਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਡੌਨਾਲਡ ਟਰੰਪ ਤੇ ਜੋ ਬਾਇਡਨ ਵਿਚਾਲੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ। ਬੇਸ਼ੱਕ ਬਾਇਡਨ ਨੇ ਬੜ੍ਹਤ ਬਣਾ ਲਈ ਹੈ ਪਰ ਅਜੇ ਗਿਣਤੀ ਜਾਰੀ ਹੈ। ਟਰੰਪ ਤੇ ਬਾਇਡਨ ਦੋਵਾਂ ਨੇ ਆਪੋ ਆਪਣੀ ਜਿੱਤ ਦਾ ਦਾਅਵਾ ਕੀਤਾ ਹੈ। ਜੋ ਬਾਇਡਨ ਨੇ ਟਵੀਟ ਕਰਕੇ ਕਿਹਾ ਮੇਰੀ ਜਿੱਤ ਪੂਰੇ ਅਮਰੀਕਾ ਦੀ ਜਿੱਤ ਹੋਵੇਗੀ। ਬਾਇਡਨ ਨੇ ਟਵਿਟਰ 'ਤੇ ਪੋਸਟ ਕੀਤੇ ਵੀਡੀਓ ਸੰਦੇਸ਼ 'ਚ ਕਿਹਾ, 'ਸਪਸ਼ਟ ਹੈ ਕਿ ਅਸੀਂ ਕਾਫੀ ਵੋਟਾਂ ਨਾਲ ਜਿੱਤ ਰਹੇ ਹਾਂ ਜੋ ਰਾਸ਼ਟਰਪਤੀ ਅਹੁਦਾ ਜਿੱਤਣ ਲਈ ਵਾਧੂ ਹਨ। ਜਦੋਂ ਵੋਟਾਂ ਦੀ ਗਿਣਤੀ ਸਮਾਪਤ ਹੋ ਜਾਵੇਗੀ ਤਾਂ ਸਾਨੂੰ ਯਕੀਨ ਹੈ ਕਿਅਸੀਂ ਜਿੱਤਾਂਗੇ। ਰਾਸ਼ਟਰਪਤੀ ਚੋਣ 'ਚ ਅਮਰੀਕੀਆਂ ਨੂੰ ਚੁੱਪ ਨਹੀਂ ਕਰਾਇਆ ਜਾਵੇਗਾ।' ਉਨ੍ਹਾਂ ਕਿਹਾ, 'ਇਹ ਸਿਰਫ ਮੇਰੀ ਜਿੱਤ ਜਾਂ ਸਾਡੀ ਜਿੱਤ ਨਹੀਂ ਹੋਵੇਗੀ। ਇਹ ਅਮਰੀਕੀ ਲੋਕਾਂ ਲਈ ਸਾਡੇ ਲੋਕਤੰਤਰ ਲਈ ਅਮਰੀਕਾ ਲਈ ਜਿੱਤ ਹੋਵੇਗੀ।' US Elections: ਅਮਰੀਕਾ 'ਚ ਹਿੰਸਾ ਦਾ ਖਦਸ਼ਾ! ਚੋਣ ਨਤੀਜਿਆਂ ਦੌਰਾਨ ਹੀ ਹੋ ਰਹੇ ਵਿਰੋਧ ਪ੍ਰਦਰਸ਼ਨ ਇਕ ਹੋਰ ਟਵੀਟ 'ਚ ਬਾਇਡਨ ਨੇ ਕਿਹਾ, 'ਪ੍ਰਕਿਰਿਆ ਤੇ ਇਕ ਦੂਜੇ ਤੇ ਯਕੀਨ ਬਣਾਈ ਰੱਖੋ। ਇਕੱਠੇ, ਅਸੀਂ ਇਸ ਨੂੰ ਜਿੱਤਾਂਗੇ।' ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ ਬਾਇਡਨ ਨੇ ਕੀਤਾ ਟਰੰਪ 'ਤੇ ਪਲਟਵਾਰ: ਬਾਇਡਨ ਨੇ ਟਰੰਪ ਦੇ 'ਵੋਟਾਂ ਦੀ ਗਿਣਤੀ 'ਚ ਧਾਂਦਲੀ' ਕਰਨ ਵਾਲੇ ਇਲਜ਼ਾਮਾਂ 'ਤੇ ਕਿਹਾ ਟਰੰਪ ਦਾ ਬਿਆਨ ਅਪਮਾਨਜਨਕ ਤੇ ਗਲਤ ਹੈ। ਬਾਇਡਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਚੋਣਾਂ ਦੇ ਜੇਤੂ ਦਾ ਐਲਾਨ ਕਰਨ ਦਾ ਕੰਮ ਉਨ੍ਹਾਂ ਦਾ ਜਾਂ ਟਰੰਪ ਦਾ ਨਹੀਂ ਹੈ। ਇਹ ਅਮਰੀਕੀ ਲੋਕਾਂ ਦੀ ਫੈਸਲਾ ਹੈ। ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਕਿਹਾ, 'ਵਿਰੋਧੀਆਂ ਨੂੰ ਨਹੀਂ ਮੰਨਾਂਗਾ ਦੁਸ਼ਮਨ, ਸਭ ਦਾ ਰਾਸ਼ਟਰਪਤੀ ਬਣਾਂਗਾ' ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ