ਸ਼੍ਰੀਨਗਰ: ਸ਼ੁੱਕਰਵਾਰ ਨੂੰ ਵੱਖਵਾਦੀਆਂ ਵੱਲੋਂ ਸਥਾਨਕ ਲੋਕਾਂ ਨੂੰ ਯੂਨਾਈਟਿਡ ਨੇਸ਼ਨਜ਼ ਦੇ ਮਿਲਟਰੀ ਆਬਰਜ਼ਰਬਰ ਗਰੁੱਪ ਦਫ਼ਤਰ ਲਈ ਕੂਚ ਕਰਨ ਦੀ ਅਪੀਲ ਵਾਲੇ ਪੋਸਟਰ ਮਿਲਣ ਮਗਰੋਂ ਸ਼੍ਰੀਨਗਰ ਵਿੱਚ ਮੁੜ ਤੋਂ ਸਖ਼ਤੀ ਲਾਗੂ ਕਰ ਦਿੱਤੀ ਗਈ ਹੈ। ਇਸ ਹਫ਼ਤੇ ਕਸ਼ਮੀਰ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਢਿੱਲ ਦਿੱਤੀ ਸੀ, ਪਰ ਹੁਣ ਫਿਰ ਤੋਂ ਸਖ਼ਤੀ ਵਧਾ ਦਿੱਤੀ ਗਈ ਹੈ।
ਜੌਇੰਟ ਰਜ਼ਿਸਟੈਂਸ ਲੀਡਰਸ਼ਿਪ (ਜੇਐਲਆਰ) ਸਮੂਹ ਨੇ ਕੇਂਦਰ ਸਰਕਾਰ ਵੱਲੋਂ ਧਾਰਾ 370 ਨੂੰ ਨਕਾਰਾ ਕਰਨ ਦੇ ਵਿਰੋਧ ਵਿੱਚ ਯੂਐਨ ਮਿਲਟਰੀ ਅਬਜ਼ਰਬਰ ਗਰੁੱਪ ਤਕ ਮਾਰਚ ਕਰਨ ਦੀ ਅਪੀਲ ਕੀਤੀ ਸੀ। ਇਹ ਮਾਰਚ ਸ਼੍ਰੀਨਗਰ ਦੇ ਲਾਲ ਚੌਕ ਇਲਾਕੇ ਤੋਂ ਸੋਨਾਵਰ ਇਲਾਕੇ ਤਕ ਕੱਢਿਆ ਜਾਣਾ ਸੀ, ਜਿੱਥੇ ਯੂਐਨ ਦਾ ਦਫ਼ਤਰ ਸਥਿਤ ਹੈ।
ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ। ਇੰਟਰਨੈੱਟ ਸੇਵਾ ਮੁੜ ਤੋਂ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜ ਅਗਸਤ ਨੂੰ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਪੁਨਰਗਠਨ ਤੇ ਧਾਰਾ 370 ਨੂੰ ਬੇਅਸਰ ਕਰਨ ਉਪਰੰਤ ਘਾਟੀ ਦੇ ਕਈ ਵੱਖਵਾਦੀ ਲੀਡਰ ਨਜ਼ਰਬੰਦ ਕੀਤੇ ਹਨ।
ਕਸ਼ਮੀਰੀਆਂ ਨੇ ਕੀਤਾ UN ਕੋਲ ਪਹੁੰਚ ਕਰਨ ਦਾ ਐਲਾਨ, ਹਰਕਤ 'ਚ ਆਈ ਸਰਕਾਰ
ਏਬੀਪੀ ਸਾਂਝਾ
Updated at:
23 Aug 2019 04:28 PM (IST)
ਜੌਇੰਟ ਰਜ਼ਿਸਟੈਂਸ ਲੀਡਰਸ਼ਿਪ (ਜੇਐਲਆਰ) ਸਮੂਹ ਨੇ ਕੇਂਦਰ ਸਰਕਾਰ ਵੱਲੋਂ ਧਾਰਾ 370 ਨੂੰ ਨਕਾਰਾ ਕਰਨ ਦੇ ਵਿਰੋਧ ਵਿੱਚ ਯੂਐਨ ਮਿਲਟਰੀ ਅਬਜ਼ਰਬਰ ਗਰੁੱਪ ਤਕ ਮਾਰਚ ਕਰਨ ਦੀ ਅਪੀਲ ਕੀਤੀ ਸੀ। ਇਹ ਮਾਰਚ ਸ਼੍ਰੀਨਗਰ ਦੇ ਲਾਲ ਚੌਕ ਇਲਾਕੇ ਤੋਂ ਸੋਨਾਵਰ ਇਲਾਕੇ ਤਕ ਕੱਢਿਆ ਜਾਣਾ ਸੀ, ਜਿੱਥੇ ਯੂਐਨ ਦਾ ਦਫ਼ਤਰ ਸਥਿਤ ਹੈ।
- - - - - - - - - Advertisement - - - - - - - - -