ਦੇਸ਼ ‘ਚ ਕੈਸ਼ ਦੀ ਕਮੀ, ਅਰਥਵਿਵਸਥਾ 70 ਸਾਲਾਂ ‘ਚ ਸਭ ਤੋਂ ਖ਼ਰਾਬ ਦੌਰ ‘ਚ- ਰਾਜੀਵ ਕੁਮਾਰ
ਏਬੀਪੀ ਸਾਂਝਾ | 23 Aug 2019 12:43 PM (IST)
ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 70 ਸਾਲਾਂ ‘ਚ ਸਭ ਤੋਂ ਖ਼ਰਾਬ ਦੌਰ ‘ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਸ਼ ‘ਚ ਭਾਰੀ ਕਮੀ ਦੀ ਗੱਲ ਕਹੀ ਹੈ।
ਨਵੀਂ ਦਿੱਲੀ: ਦੇਸ਼ ਦੀ ਅਰਥਵਿਵਸਥਾ ਨੂੰ ਲੈ ਕੇ ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਕੁਮਾਰ ਨੇ ਵੱਡਾ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਅਰਥਵਿਵਸਥਾ 70 ਸਾਲਾਂ ‘ਚ ਸਭ ਤੋਂ ਖ਼ਰਾਬ ਦੌਰ ‘ਚ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਸ਼ ‘ਚ ਭਾਰੀ ਕਮੀ ਦੀ ਗੱਲ ਕਹੀ ਹੈ ਅਤੇ ਇਸ ਦੇ ਲਈ ਨੋਟਬੰਦੀ ਅਤੇ ਜੀਐਸਟੀ ਨੂੰ ਜ਼ਿੰਮੇਦਾਰ ਦੱਸਿਆ ਹੈ। ਹੀਰੋ ਮਾਇੰਡ ਮਾਈਨ ਸਮਿਟ ‘ਚ ਰਾਜੀਵ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਕਈ ਕਦਮ ਚੁੱਕੇ ਹਨ ਪਰ ਗੰਭੀਰ ਅਰਥਿਕ ਸੰਕਟ ਨੂੰ ਦੇਖਦੇ ਹੋਏ ਹੋਰ ਕਦਮ ਚੁੱਕਣ ਦੀ ਲੋੜ ਹੈ। ਕੈਸ਼ ਦੀ ਕਮੀ ਨੂੰ ਲੈ ਕੇ ਨੀਤੀ ਆਯੋਗ ਦੇ ਉੱਪ ਪ੍ਰਧਾਨ ਰਾਜੀਵ ਨੇ ਕਿਹਾ, “70 ਸਾਲਾਂ ‘ਚ ਦੇਸ਼ ਨੇ ਕਦੇ ਇਸ ਤਰ੍ਹਾਂ ਦੀ ਕੈਸ ਦੀ ਕਿਲੱਤ ਦਾ ਸਾਹਮਣਾ ਨਹੀ ਕੀਤਾ ਜਿਵੇਂ ਉਨ੍ਹਾਂ ਨੂੰ ਅੱਜ ਕਰਨਾ ਪੈ ਰਿਹਾ ਹੈ। ਪੂਰਾ ਵਿੱਤੀ ਸੈਕਟਰ ਉੱਥਲ-ਪੁੱਥਲ ਦੇ ਦੌਰ ਤੋਂ ਲੰਘ ਰਿਹਾ ਹੈ ਅੇਤ ਕੋਈ ਵੀ ਦੂਜੇ ‘ਤੇ ਯਕੀਨ ਨਹੀ ਕਰ ਰਿਹਾ। ਕੋਈ ਕਿਸੇ ਨੂੰ ਕਰਜ਼ ਦੇਣ ਨੂੰ ਤਿਆਰ ਨਹੀ, ਸਬ ਕੈਸ਼ ਦੱਬਾ ਕੇ ਬੈਠੇ ਹਨ”। ਉਨ੍ਹਾਂ ਨੇ ਕਿਹਾ ਕਿ ਨੋਟਬੰਦੀ, ਜੀਐਸਟੀ ਅਤੇ ਆਈਬੀਸੀ ਤੋਂ ਬਾਅਧ ਹਾਲਾਤ ਬਦਲ ਗਏ ਹਨ। ਪਹਿਲਾਂ ਕਰੀਬ 35 ਫੀਸਦ ਕੈਸ਼ ਉੱਪਲਬਧ ਹੁੰਦਾ ਸੀ ਉਹ ਹੁਣ ਕਾਫੀ ਘੱਟ ਗਿਆ ਹੈ। ਨੌਕਰੀਆਂ ਦੀ ਕਮੀ ‘ਤੇ ਰਾਜੀਵ ਕੁਮਾਰ ਨੇ ਕਿਹਾ ਕਿ ਨਿਜੀ ਖੇਤਰ ‘ਚ ਕਈ ਤਰ੍ਹਾਂ ਦੇ ਸੰਕਟ ਫੈਲ ਰਹੀਆਂ ਹਨ, ਇਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਨੂੰ ਕੋਸ਼ਿਸ਼ ਕਰਨੀ ਚਾਹਿਦੀ ਹੈ। ਆਰਥਿਕ ਮੰਦੀ ਦੀ ਖ਼ਬਰਾਂ ਦੌਰਾਨ ਮੁੱਖ ਆਰਥਿਕ ਸਲਾਹਕਾਰ ਕ੍ਰਿਸ਼ਨਮੂਰਤੀ ਸੁਬ੍ਰਮਣੀਅਨ ਨੇ ਨਿਜੀ ਕੰਪਨੀਆਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਆਪਣੇ ਪੈਰਾਂ ‘ਤੇ ਖੜ੍ਹੇ ਹੋ, ਸਰਕਾਰ ਤੋਂ ਰਾਹਤ ਪੈਕੇਜ ਦੀ ਉਮੀਦ ਨਾ ਕਰੋ।