30 ਸਾਲ ਬਾਅਦ ਫੌਜੀ ਤੇ ਗੈਰ ਕਾਨੂੰਨੀ ਹੋਣ ਦਾ ਮਾਮਲਾ ਦਰਜ
ਏਬੀਪੀ ਸਾਂਝਾ | 01 Oct 2017 07:05 PM (IST)
ਗੁਵਾਹਾਟੀ : ਅਸਮ ਵਿੱਚ ਭਾਰਤੀ ਫੌਜ ਦੇ ਰਿਟਾਇਰਡ ਅਫ਼ਸਰ ਨੂੰ 30 ਸਾਲ ਦੇਸ਼ ਦੀ ਸੇਵਾ ਕਰਨ ਦੇ ਬਾਅਦ ਅਜੀਬ ਹਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਮੁਹੰਮਦ ਅਜਮਲ ਹਕ ਨਾਂ ਦੇ ਸੇਵਾ ਮੁਕਤ ਜੇ.ਸੀ.ਓ. ਖਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ| ਉਸ 'ਤੇ ਗ਼ੈਰਕਾਨੂੰਨੀ ਰੂਪ ਨਾਲ ਭਾਰਤ ਵਿੱਚ ਰਹਿਣ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਇਨ੍ਹਾਂ ਨੂੰ ਬੰਗਲਾਦੇਸ਼ ਤੋਂ ਆਇਆ ਗ਼ੈਰਕਾਨੂੰਨੀ ਪਰਵਾਸੀ ਦੱਸਿਆ ਗਿਆ ਹੈ| ਹੁਣ ਇਸ ਮਾਮਲੇ ਦੀ ਸੁਣਵਾਈ ਵਿਦੇਸ਼ੀ ਮਾਮਲਿਆਂ ਦੀ ਟ੍ਰਿਬਿਊਨਲ ਵਿੱਚ 13 ਅਕਤੂਬਰ ਨੂੰ ਹੋਣੀ ਹੈ| ਖਾਸ ਗੱਲ ਇਹ ਹੈ ਕਿ ਤਿੰਨ ਸਾਲ ਪਹਿਲਾਂ ਇਹਨਾਂ ਦੀ ਪਤਨੀ ਉੱਤੇ ਵੀ ਅਜਿਹਾ ਹੀ ਇਲਜ਼ਾਮ ਲਗਾ ਕੇ ਨੋਟਿਸ ਭੇਜਿਆ ਗਿਆ ਸੀ, ਪਰ ਜਾਂਚ ਦੇ ਬਾਅਦ ਆਰੋਪ ਗਲਤ ਸਾਬਤ ਹੋਏ ਸਨ| ਮੁਹੰਮਦ ਅਜਮਲ ਹਕ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਮੈਂ ਗ਼ੈਰਕਾਨੂੰਨੀ ਬੰਗਲਾਦੇਸ਼ੀ ਪਰਵਾਸੀ ਹਾਂ ਤਾਂ ਫਿਰ ਮੈਂ ਭਾਰਤੀ ਫੌਜ ਵਿੱਚ ਕਿਵੇਂ ਆਪਣੀ ਸੇਵਾ ਦਿੱਤੀ? ਮੈਂ ਬਹੁਤ ਦੁਖੀ ਹਾਂ, 30 ਸਾਲ ਦੇਸ਼ ਦੀ ਸੇਵਾ ਕਰਨ ਦਾ ਮੈਨੂੰ ਇਹ ਇਨਾਮ ਮਿਲਿਆ ਹੈ| ਮੇਰੀ ਪਤਨੀ ਤੇ ਵੀ ਇਸ ਤਰ੍ਹਾਂ ਦਾ ਦਬਾਅ ਪਾਇਆ ਗਿਆ| ਉਸ ਸਮੇਂ ਉਹ ਚੰਡੀਗੜ ਵਿੱਚ ਤੈਨਾਤ ਸਨ|