ਸ਼ਿਮਲਾ: ਇੱਥੋਂ ਦੇ ਇਤਿਹਾਸਕ ਰਿਜ ਮੈਦਾਨ ਦੀ ਹੋਂਦ ਇੱਕ ਵਾਰ ਫੇਰ ਖ਼ਤਰੇ ‘ਚ ਪੈ ਗਈ ਹੈ। ਰਿਜ ਮੈਦਾਨ ਦੇ ਵੱਡੇ ਹਿੱਸੇ ‘ਚ ਤਰੇੜਾਂ ਆ ਗਈਆਂ ਹਨ। ਇਸ ਨਾਲ ਮੈਦਾਨ ਦੀ ਜ਼ਮੀਨ ਧੱਸਣ ਦਾ ਖ਼ਤਰਾ ਹੋ ਗਿਆ ਹੈ। ਰਿਜ ਮੈਦਾਨ ਦੇ ਧੱਸਣ ਨਾਲ ਸ਼ਿਮਲਾ ਸ਼ਹਿਰ ‘ਚ ਭਾਰੀ ਤਬਾਹੀ ਆ ਸਕਦੀ ਹੈ ਕਿਉਂਕਿ ਮੈਦਾਨ ਦੇ ਹੇਠ ਪਾਣੀ ਦੀ ਲੱਖਾਂ ਲੀਟਰ ਦੇ ਟੈਂਕ ਹਨ।
ਜੇਕਰ ਮੈਦਾਨ ਦੀਆਂ ਦਰਾਰਾਂ ਪਾਣੀ ਦੇ ਟੈਂਕਾਂ ਤੱਕ ਜਾਦੀਆਂ ਹਨ ਤਾਂ ਇਨ੍ਹਾਂ ਦੇ ਫਟਣ ਦਾ ਖ਼ਤਰਾ ਹੈ। ਇਸ ਨਾਲ ਸ਼ਿਮਲਾ ਸ਼ਹਿਰ ਦੇ ਲੋਕਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਸ਼ਿਮਲਾ ਦੇ ਰਿਜ ਮੈਦਾਨ ਦਾ ਨਿਰਮਾਣ ਅੰਗਰੇਜ਼ਾਂ ਨੇ ਕੀਤਾ ਸੀ। ਇਸ ਦੇ ਹੇਠ ਪਾਣੀ ਦੇ ਟੈਂਕ ਵੀ ਅੰਗਰੇਜ਼ਾਂ ਨੇ ਬਣਾਏ ਸੀ ਤਾਂ ਜੋ ਸ਼ਿਮਲਾ ਦੇ ਲੋਕਾਂ ਨੂੰ ਪੀਣ ਦਾ ਪਾਣੀ ਮਿਲ ਸਕੇ।
ਰਿਜ ਮੈਦਾਨ ਦੇ ਇੱਕ ਹਿੱਸੇ ‘ਚ ਪਿਛਲੇ ਕੁਝ ਸਾਲਾਂ ਤੋਂ ਤਰੇੜਾਂ ਆ ਰਹੀਆਂ ਹਨ ਜਿਸ ਨਾਲ ਰਿਜ ਮੈਦਾਨ ਖ਼ਤਰ ‘ਚ ਹੈ। ਉਧਰ ਨਗਰ ਨਿਗਮ ਇਸ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਹੀਂ ਚੁੱਕ ਰਿਹਾ। ਇਸ ਵਾਰ ਵੀ ਦਰਾੜਾਂ ਨੂੰ ਦਬਾਉਣ ਲਈ ਪੱਥਰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਸ਼ਿਮਲੇ 'ਤੇ ਖਤਰੇ ਦੇ ਬੱਦਲ, ਤਬਾਹ ਹੋ ਸਕਦਾ ਇਤਿਹਾਸਕ ਰਿਜ ਮੈਦਾਨ
ਏਬੀਪੀ ਸਾਂਝਾ
Updated at:
19 Aug 2019 03:59 PM (IST)
ਸ਼ਿਮਲਾ ਦੇ ਇਤਿਹਾਸਕ ਰਿਜ ਮੈਦਾਨ ਦੀ ਹੋਂਦ ਇੱਕ ਵਾਰ ਫੇਰ ਖ਼ਤਰੇ ‘ਚ ਪੈ ਗਈ ਹੈ। ਰਿਜ ਮੈਦਾਨ ਦੇ ਵੱਡੇ ਹਿੱਸੇ ‘ਚ ਤਰੇੜਾਂ ਆ ਗਈਆਂ ਹਨ। ਇਸ ਨਾਲ ਮੈਦਾਨ ਦੀ ਜ਼ਮੀਨ ਧੱਸਣ ਦਾ ਖ਼ਤਰਾ ਹੋ ਗਿਆ ਹੈ।
- - - - - - - - - Advertisement - - - - - - - - -