ਨਵੀਂ ਦਿੱਲੀ: ਦੇਸ਼ ਦੇ ਉੱਤਰੀ ਤੇ ਪਹਾੜੀ ਸੂਬਿਆਂ ‘ਚ ਭਾਰੀ ਬਾਰਸ਼ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼ ਸਣੇ 10 ਸੂਬਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਭਾਰੀ ਬਾਰਸ਼ ਤੇ ਲੈਂਡ-ਸਲਾਈਡਿੰਗ ਨਾਲ 24 ਲੋਕਾਂ ਦੀ ਮੌਤ ਹੋ ਗਈ। ਜਦਕਿ 12 ਜ਼ਖ਼ਮੀ ਹੋਏ। ਦੂਜੇ ਪਾਸੇ, ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਬੱਦਲ ਫਟਣ ਨਾਲ ਦੋ ਦਿਨ ‘ਚ 17 ਲੋਕਾਂ ਦੀ ਮੌਤ ਹੋ ਗਈ। ਸੈਨਾ ਦੇ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਤਮਿਲਨਾਡੂ ਤੇ ਪੁੱਡੁਚੇਰੀ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਸ਼ ਦਾ ਖਦਸਾ ਹੈ। ਉੱਤਰਕਾਸ਼ੀ ‘ਚ ਸ਼ਨੀਵਾਰ ਰਾਤ ਬੱਦਲ ਫਟਣ ਨਾਲ ਕਈ ਮਕਾਨ ਵਹਿ ਗਏ। ਇਸ ‘ਚ 17 ਲੋਕਾਂ ਦੀ ਮੌਤ ਹੋ ਗਈ। ਉਧਰ, ਬਦਰੀਨਾਥ ਹਾਈਵੇਅ ‘ਤੇ 5 ਥਾਂ ਚੱਟਾਨਾਂ ਖਿਸਕਣ ਨਾਲ 800 ਯਾਤਰੀ ਫਸੇ ਹੋਏ ਹਨ। ਭਾਰੀ ਬਾਰਸ਼ ਕਰਕੇ ਉੱਤਰਕਾਸ਼ੀ ਤੇ ਉਧਮ ਸਿੰਘ ਨਗਰ ਜ਼ਿਲ੍ਹੇ ‘ਚ ਸੋਮਵਾਰ ਨੂੰ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ।
ਇਸ ਦੇ ਨਾਲ ਹਿਮਾਚਲ ਸੂਬੇ ਦੇ 12 ਜ਼ਿਲ੍ਹਿਆਂ ‘ਚ ਵੀ ਭਾਰੀ ਬਾਰਸ਼ ਹੋ ਰਹੀ ਹੈ। ਇਸ ਨਾਲ ਵੱਖ-ਵੱਖ ਥਾਂਵਾਂ ‘ਤੇ ਲੈਂਡਸਲਾਈਡਿੰਗ ਨਾਲ ਨੌਂ ਨੈਸ਼ਨਲ ਹਾਈਵੇਅ ਸਣੇ 877 ਸੜਕਾਂ ਬੰਦ ਹਨ। ਐਤਵਾਰ ਨੂੰ ਸ਼ਿਮਲਾ ‘ਚ ਸਤਲੁਜ ਨਦੀ ਦਾ ਪੁਲ ਵਹਿ ਗਿਆ।
ਹਰਿਆਣਾ ਸੂਬੇ ਦੇ ਹਥਨੀਕੁੰਡ ਬੈਰਾਜ ‘ਤੋਂ 8 ਲੱਖ ਕਿਊਸਿਕ ਪਾਣੀ ਛੱਡੇ ਜਾਣ ਨਾਲ ਯਮੁਨਾ ‘ਚ ਪਾਣੀ ਦਾ ਪੱਧਰ ਵਧ ਗਿਆ। ਦਿੱਲੀ ‘ਚ ਇਹ ਖ਼ਤਰਾ ਨਿਸ਼ਾਨ ਤੋਂ ਉੱਤੇ 204.70 ਮੀਟਰ ‘ਤੇ ਵਹਿ ਰਿਹਾ ਹੈ। ਕੇਜਰੀਵਾਲ ਸਰਕਾਰ ਨੇ ਸੰਵੇਦਨਸ਼ੀਲ ਥਾਂਵਾਂ ‘ਤੇ ਸਿਵਲ ਡਿਫੈਂਸ ਦੇ ਕਰਮੀਅਆਂ ਨੂੰ ਤਾਇਨਾਤ ਕੀਤਾ ਹੈ।
ਅਜੇ ਵੀ ਨਹੀਂ ਟਲਿਆ ਬਾਰਸ਼ ਦਾ ਕਹਿਰ, ਹਿਮਾਚਲ ਸਣੇ 10 ਸੂਬਿਆਂ 'ਚ ਹਾਈ ਅਲਰਟ
ਏਬੀਪੀ ਸਾਂਝਾ
Updated at:
19 Aug 2019 12:58 PM (IST)
ਦੇਸ਼ ਦੇ ਉੱਤਰੀ ਤੇ ਪਹਾੜੀ ਸੂਬਿਆਂ ‘ਚ ਭਾਰੀ ਬਾਰਸ਼ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼ ਸਣੇ 10 ਸੂਬਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਭਾਰੀ ਬਾਰਸ਼ ਤੇ ਲੈਂਡ-ਸਲਾਈਡਿੰਗ ਨਾਲ 24 ਲੋਕਾਂ ਦੀ ਮੌਤ ਹੋ ਗਈ। ਜਦਕਿ 12 ਜ਼ਖ਼ਮੀ ਹੋਏ।
- - - - - - - - - Advertisement - - - - - - - - -