ਸੂਤਰਾਂ ਮੁਤਾਬਕ ਲਸ਼ਕਰ-ਏ-ਤਾਇਬਾ ਦੇ ਅੱਤਵਾਦੀਆਂ ਨੇ ਸ਼ੁਜਾਤ ਬੁਖ਼ਾਰੀ ਦਾ ਕਤਲ ਕੀਤਾ ਹੈ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਸ਼ੁਜਾਤ ਬੁਖ਼ਾਰੀ ਦੇ ਭਰਾ ਸਈਦ ਬਸਾਰਤ ਬੁਖ਼ਾਰੀ ਮਹਿਬੂਬਾ ਮੁਫ਼ਤੀ ਦੇ ਮੰਤਰੀ ਮੰਡਲ ਦੇ ਹਾਰਟੀਕਲਚਰਲ ਮੰਤਰੀ ਹਨ। ਪਾਕਿਸਤਾਨ ਨੇ ਵੀ ਸੰਪਾਦਕ ਬੁਖ਼ਾਰੀ ਦੇ ਕਤਲ ’ਤੇ ਦੁਖ਼ ਦਾ ਇਜ਼ਹਾਰ ਕੀਤਾ ਹੈ।
ਹਮਲੇ ਦੇ ਗਵਾਹਾਂ ਮੁਤਾਬਕ ਬੁਖ਼ਾਰੀ ’ਤੇ ਹੋਏ ਹਮਲੇ ਵਿੱਚ ਦੋ ਅੱਤਵਾਦੀ ਸ਼ਾਮਲ ਸੀ ਜਨ੍ਹਾਂ INSAS ਰਾਈਫਲ ਨਾਲ ਸੰਪਾਦਕ ’ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ ਅੱਤਵਾਦੀ AK-47 ਦਾ ਇਸਤੇਮਾਲ ਕਰਦੇ ਸੀ। ਸ਼ੱਕ ਹੈ ਕਿ ਇਨ੍ਹਾਂ ਮੋਟਰ ਸਾਈਕਲ ਸਵਾਰਾਂ ਨੇ ਹੀ ਸੰਪਾਦਕ ਦੀ ਕਾਰ ’ਤੇ ਗੋਲ਼ੀਆਂ ਚਲਾਈਆਂ।
https://twitter.com/ANI/status/1007380164244856833
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ ਸੰਪਾਦਕ ਬੁਖ਼ਾਰੀ ਦੇ ਕਤਲ ਦੀ ਘਟਨਾ ਇੱਕ ਕਾਇਰਤਾ ਵਾਲੀ ਹਰਕਤ ਹੈ। ਇਹ ਕਸ਼ਮੀਰ ਦੀ ਬੌਧਿਕ ਆਵਾਜ਼ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਬੁਖ਼ਾਰੀ ਇੱਕ ਨਿਡਰ ਤੇ ਦਲੇਰ ਪੱਤਰਕਾਰ ਸਨ। ਉਨ੍ਹਾਂ ਦੀ ਮੌਤ ’ਤੇ ਦੁਖ਼ ਜ਼ਾਹਿਰ ਕੀਤਾ।
https://twitter.com/rajnathsingh/status/1007273190551269376
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਵੀਟ ਕਰ ਕੇ ਬੁਖ਼ਾਰੀ ਦੇ ਕਤਲ ’ਤੇ ਦੁਖ਼ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਬੁਖ਼ਾਰੀ ਕਸ਼ਮੀਰ ਵਿੱਚ ਸ਼ਾਂਤੀ ਤੇ ਨਿਆਂ ਲਈ ਕੰਮ ਕਰ ਰਹੇ ਸੀ।
https://twitter.com/RahulGandhi/status/1007276820977238016
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਮਰ ਅਬਦੁੱਲਾ ਨੇ ਟਵੀਟ ਕਰ ਕੇ ਸ਼ੁਜਾਤ ਬੁਖ਼ਾਰੀ ਦੇ ਕਤਲ ’ਤੇ ਅਫ਼ਸੋਸ ਜਤਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਦੀ ਨਿੰਦਾ ਵੀ ਕੀਤੀ। ਉਨਾਂ ਕਿਹਾ ਕਿ ਪਾਕਿਸਤਾਨ ਸਾਜ਼ਿਸ਼ ਦੇ ਤਹਿਤ ਇਹ ਇਲਜ਼ਾਮ ਲਾ ਰਿਹਾ ਹੈ ਕਿ ਸ਼ੁਜਾਤ ਬੁਖ਼ਾਰੀ ਦਾ ਕਤਲ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਮਨੁੱਖੀ ਅਧਿਕਾਰ ਰਿਪੋਰਟ ਨੂੰ ਟਵੀਟ ਕੀਤਾ ਸੀ। ਉਨ੍ਹਾਂ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਕਿਹਾ ਕਿ ਪਾਕਿਸਤਾਨ ਨੂੰ ਘੱਟੋ-ਘੱਟ ਸ਼ੁਜਾਤ ਦਾ ਨਾਂ ਸਹੀ ਤਰ੍ਹਾਂ ਲੈਣਾ ਚਾਹੀਦਾ ਸੀ, ਉਨ੍ਹਾਂ ਦਾ ਨਾਂ ਬੁਖ਼ਾਰੀ ਸੀ ਨਾ ਕਿ ਬੁਖ਼ਾਰਾ।
https://twitter.com/OmarAbdullah/status/1007328277034422272