ਭਾਰਤ ਇੱਕ ਹਿੰਦੂ ਰਾਸ਼ਟਰ ਹੈ-ਮੋਹਨ ਭਾਗਵਤ
ਏਬੀਪੀ ਸਾਂਝਾ | 22 Jan 2018 10:05 AM (IST)
ਨਵੀਂ ਦਿੱਲੀ :ਰਾਸ਼ਟਰੀ ਸਵੈ ਸੇਵਕ ਸੰਘ (ਆਰ ਐਸ ਐਸ) ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਵਭਿੰਨਤਾ ਦੀ ਵਜ੍ਹਾ ਦੇ ਬਾਵਜੂਦ ਭਾਰਤ ਦੀ ਇੱਕਜੁੱਟ ਰਹਿਣ ਦੀ ਵਜ੍ਹਾ ਹਿੰਦੂਤਵ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਇੱਥੇ ਹਿੰਦੂਤਵ ਆਧਾਰਤ ਅੰਤਰਿਕ ਏਕਤਾ ਹੈ ਅਤੇ ਇਸ ਲਈ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਸ਼ਵ ਨੂੰ ਮਾਨਵਤਾ ਦਾ ਸੁਨੇਹਾ ਦਿੰਦਾ ਹੈ। ਆਰਐਸਐਸ ਮੁਖੀ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਨਾਲ ਦੁਸ਼ਮਣੀ ਭੁੱਲ ਗਿਆ ਹੈ ਪਰ ਗੁਆਂਢੀ ਦੇਸ਼ ਨੇ ਅਜਿਹਾ ਨਹੀਂ ਕੀਤਾ। ਗੁਹਾਟੀ ਵਿਖੇ ਐਰਐਸਐਸ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਭਾਰਤ ਦੀ ਹੋਂਦ ਹਿੰਦੂਤਵ ਦੀ ਵਧਣ ਫੁੱਲਣ 'ਤੇ ਹੀ ਨਿਰਭਰ ਕਰਦੀ ਹੈ। ਇਹ ਪੂਰਵ ਉੱਤਰ ਰਾਜਾਂ ਵਿੱਚ ਆਯੋਜਿਤ ਐਰਐਸਐਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ ਹੈ। ਸੰਮੇਲਨ ਵਿੱਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਲੋਕ ਪਹੁੰਚੇ ਸਨ। ਜਿਨ੍ਹਾਂ ਵਿੱਚ 35 ਹਜ਼ਾਰ ਸਵੈ ਸੇਵਕ ਸਨ।