ਨਵੀਂ ਦਿੱਲੀ: ਕਰਨਾਟਕ 'ਚ ਮੈਂਗਲੂਰੁ ਦੇ ਸਕੂਲ ਵਿੱਚ ਸਕੂਲੀ ਬੱਚਿਆਂ ਵੱਲੋਂ ਬਾਬਰੀ ਮਸਜਿਦ ਦਾ ਪੋਸਟਰ ਬਣਾ ਕੇ ਪਾੜਿਆ ਗਿਆ। ਇਹ ਸਾਰੇ ਮਾਮਲੇ ਦਾ ਵੀਡਿਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਬਹੁਤ ਸਾਰੇ ਲੋਕ ਇਸ ਦੀ ਅਲੋਚਨਾ ਵੀ ਕਰ ਰਹੇ ਹਨ। ਇਸ ਵੀਡਿਓ ਤੋਂ ਬਾਅਦ ਕਰਨਾਟਕ ਦੀ ਬੀਜੇਪੀ ਸਰਕਾਰ ਸਵਾਲਾਂ ਦੇ ਘੇਰੇ 'ਚ ਹੈ।



ਦਰਅਸਲ ਐਤਵਾਰ ਨੂੰ ਮੈਂਗਲੂਰੁ ਦੇ ਸ਼੍ਰੀ ਰਾਮ ਵਿਦਿਆ ਕੇਂਦਰ 'ਚ ਸਪਰੋਟਸ ਫੈਸਟੀਵਲ ਦੌਰਾਨ ਸਕੂਲੀ ਬੱਚਿਆਂ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਬਾਬਰੀ ਮਸਜਿਦ ਦਾ ਪੋਸਟਰ ਪਾੜਿਆ ਗਿਆ। ਇੰਨਾ ਹੀ ਨਹੀਂ ਬੱਚਿਆਂ ਵੱਲੋਂ ਰਾਮ ਮੰਦਰ ਉੱਥੇ ਹੀ ਬਣੇਗਾ ਤੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਵਾਏ ਗਏ। ਬੱਚਿਆਂ ਨੇ 6 ਦੰਸਬਰ, 1992 ਦੇ ਦ੍ਰਿਸ਼ ਨੂੰ ਰੀ-ਕ੍ਰਿਏਟ ਕੀਤਾ ਸੀ।

ਇਹ ਸਕੂਲ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਪ੍ਰਭਾਕਰ ਭੱਟ ਚਲਾ ਰਹੇ ਹਨ ਜੋ ਦੱਖਣੀ ਕੇਂਦਰੀ ਖੇਤਰੀ ਕਾਰਜਕਾਰੀ ਦੇ ਮੈਂਬਰ ਵੀ ਹਨ। ਇਸ ਪ੍ਰੋਗਰਾਮ ਦੌਰਾਨ ਕੇਂਦਰੀ ਮੰਤਰੀ ਡੀਵੀ ਸਦਾਨੰਦ ਗੌੜਾ ਤੇ ਪੂਡੁਚੇਰੀ ਦੀ ਉਪ ਰਾਜਪਾਲ ਕਿਰਨ ਬੇਦੀ ਵੀ ਮੌਜੂਦ ਸਨ।