ਮੁੰਬਈ: ਘਰੇਲੂ ਮੁਦਰਾ 'ਚ ਗਿਰਾਵਟ ਦੇ ਚੱਲਦਿਆਂ ਅੰਤਰ-ਰਾਸ਼ਟਰੀ ਮੁਦਰਾ ਬਜ਼ਾਰ 'ਚ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਰੁਪਇਆ 81 ਪੈਸੇ ਖਿਸਕ ਕੇ ਫਿਰ ਤੋਂ 72 ਰੁਪਏ ਤੋਂ ਹੇਠਲੇ ਪੱਧਰ 'ਤੇ 72.65 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ।
ਅਮਰੀਕਾ ਵੱਲੋਂ ਚੀਨ ਦੀ ਦਰਾਮਦਗੀ 'ਤੇ ਨਵੇਂ ਸਿਰੇ ਤੋਂ ਕਰ ਲਾਉਣ ਦੀਆਂ ਅੱਜ ਦੇ ਦਿਨ ਦੀ ਸੰਭਾਵਤ ਘੋਸ਼ਣਾ ਦੀਆਂ ਖ਼ਬਰਾਂ ਨੇ ਰੁਪਏ ਨੂੰ ਕਮਜ਼ੋਰ ਕੀਤਾ। ਕਾਰੋਬਾਰੀਆਂ ਨੇ ਕਿਹਾ ਕਿ ਨਿਵੇਸ਼ਕ ਚੀਨ ਦੇ ਵਾਧੂ 200 ਅਰਬ ਡਾਲਰ ਦੀ ਦਰਾਮਦਗੀ 'ਤੇ ਅਮਰੀਕੀ ਕਰ ਲਾਉਣ ਦੇ ਐਲਾਨ ਦੇ ਇੰਤਜ਼ਾਰ 'ਚ ਸਾਵਧਾਨੀ ਵਰਤ ਰਹੇ ਹਨ। ਵਿਦੇਸ਼ੀ ਬਜ਼ਾਰ 'ਚ ਹੋਰ ਮੁਦਰਾਵਾਂ ਦੀ ਤੁਲਨਾ 'ਚ ਡਾਲਰ ਦੀ ਮਜ਼ਬੂਤੀ ਨੇ ਵੀ ਰੁਪਏ 'ਤੇ ਦਬਾਅ ਪਾਇਆ।
ਸ਼ੁਕਰਵਾਰ ਨੂੰ ਰੁਪਇਆ 34 ਪੈਸੇ ਮਜ਼ਬੂਤ ਹੋਕੇ ਇਕ ਹਫਤੇ ਦੇ ਉੱਚੇ ਪੱਧਰ 'ਤੇ 71.84 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦਰਮਿਆਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਮੁੰਬਈ ਸ਼ੇਅਰ ਬਜ਼ਾਰ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੇਕਸ 295.40 ਅੰਕ ਯਾਨੀ 0.78 ਪ੍ਰਤੀਸ਼ਤ ਹੇਠਾਂ ਖਿਸਕ ਕੇ 38 ਹਜ਼ਾਰ ਅੰਕ ਤੋਂ ਹੇਠਾਂ 37,795.24 'ਤੇ ਆ ਗਿਆ।