ਮੁੰਬਈ: ਭਾਰਤੀ ਰੁਪਏ 'ਚ ਲਗਾਤਾਰ ਗਿਰਾਵਟ ਜਾਰੀ ਹੈ। ਵੀਰਵਾਰ ਨੂੰ ਰੁਪਇਆ 'ਚ 37 ਪੈਸੇ ਦੀ ਤੇਜ਼ ਗਿਰਾਵਟ ਨਾਲ ਪਹਿਲੀ ਵਾਰ ਪ੍ਰਤੀ ਡਾਲਰ 72 ਤੋਂ ਹੇਠਾਂ ਖਿਸਕ ਗਿਆ। ਦੁਪਹਿਰ ਬਾਅਦ ਰੁਪਏ ਦੀ ਦਰ 72 ਰੁਪਏ 12 ਪੈਸੇ ਪ੍ਰਤੀ ਡਾਲਰ ਚੱਲ ਰਹੀ ਸੀ। ਕੱਲ੍ਹ ਦੀ ਤੁਲਨਾ 'ਚ ਅੱਜ ਰੁਪਏ 'ਚ 37 ਪੈਸੇ ਗਿਰਾਵਟ ਦਰਜ ਕੀਤੀ ਗਈ।


ਡੀਲਰਾਂ ਮੁਤਾਬਕ ਨਿਵੇਸ਼ਕ ਸਾਲਾਨਾ ਮੁਦਰਾਵਾਂ ਮੁਕਾਬਲੇ ਡਾਲਰ 'ਚ ਤੇਜ਼ੀ ਦੇ ਦਰਮਿਆਨ ਭਾਰਤੀ ਪੂੰਜੀ ਬਜ਼ਾਰ ਤੋਂ ਵਿਦੇਸ਼ੀ ਨਿਵੇਸ਼ ਦੀ ਨਿਕਾਸੀ ਤੋਂ ਚਿੰਤਤ ਹਨ। ਵਿਦੇਸ਼ੀ ਬਜ਼ਾਰ 'ਚ ਰੁਪਇਆ ਸ਼ੁਰੂਆਤ 'ਚ 9 ਪੈਸੇ ਮਜ਼ਬੂਤੀ ਨਾਲ 71 ਰੁਪਏ 66 ਪੈਸੇ ਪ੍ਰਤੀ ਡਾਲਰ ਦੇ ਹਿਸਾਬ ਨਾਲ ਚੱਲ ਰਿਹਾ ਸੀ।


ਵਿਸ਼ਵ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਰਮੀ ਨਾਲ ਵੀ ਰੁਪਏ 'ਚ ਕੁਝ ਸੁਧਾਰ ਆਇਆ ਸੀ। ਬੁੱਧਵਾਰ ਰੁਪਇਆ 17 ਪੈਸੇ ਹੇਠਾਂ ਆ ਕੇ 71 ਰੁਪਏ 75 ਪੈਸੇ ਪ੍ਰਤੀ ਡਾਲਰ 'ਤੇ ਰੁਕਿਆ ਸੀ।