ਨਵੀਂ ਦਿੱਲੀ: ਵਿਦੇਸ਼ ਮੰਤਰੀ ਸ. ਜੈਸ਼ੰਕਰ ਅਤੇ ਉਸ ਦੇ ਚੀਨੀ ਹਮਰੁਤਬਾ ਵਿਦੇਸ਼ ਮੰਤਰੀ ਵਾਂਗ ਯੀ ਨੇ ਬੁੱਧਵਾਰ ਨੂੰ ਮੁਲਾਕਾਤ ਕੀਤੀ ਅਤੇ ਅਸਲ ਕੰਟਰੋਲ ਰੇਖਾ ਦੇ ਨਾਲ-ਨਾਲ ਪੈਂਡਿੰਗ ਮੁੱਦਿਆਂ 'ਤੇ ਚਰਚਾ ਕੀਤੀ। ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਰਮਿਆਨ ਇਹ ਮੁਲਾਕਾਤ ਤਕਰੀਬਨ ਇੱਕ ਘੰਟਾ ਚੱਲੀ। ਇਸ ਤੋਂ ਬਾਅਦ ਸੀਨੀਅਰ ਮਿਲਟਰੀ ਕਮਾਂਡਰ ਪੱਧਰ ਦੀ ਮੀਟਿੰਗ ਵਿੱਚ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਵੀ ਹੋਇਆ। ਜੈਸ਼ੰਕਰ ਅਤੇ ਵੈਂਗ ਯੀ ਦਰਮਿਆਨ ਇਹ ਗੱਲਬਾਤ ਸ਼ੰਘਾਈ ਸਹਿਕਾਰਤਾ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਦੌਰਾਨ ਹੋਈ।
ਅਸਲ ਕੰਟਰੋਲ ਰੇਖਾ ਦਾ ਜ਼ਿਕਰ ਕਰਦਿਆਂ ਸ ਜੈਸ਼ੰਕਰ ਨੇ ਕਿਹਾ- ਦੁਸ਼ਾਂਬੇ ਵਿੱਚ ਐਸਸੀਓ ਵਿਦੇਸ਼ ਮੰਤਰੀਆਂ ਦੀ ਬੈਠਕ ਦੇ ਮੌਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਕਰੀਬ ਇੱਕ ਘੰਟੇ ਲਈ ਵਿਚਾਰ ਵਟਾਂਦਰੇ ਹੋਈ। ਵਿਚਾਰ ਵਟਾਂਦਰੇ ਦਾ ਮੁੱਖ ਕੇਂਦਰ ਪੱਛਮੀ ਸੈਕਟਰ ਵਿੱਚ ਲਟਕ ਰਹੇ ਮਸਲਿਆਂ ਨਾਲ ਸਬੰਧਤ ਸੀ।
ਲੱਦਾਖ ਸਰਹੱਦ ਦੇ ਬਾਰੇ ਚੀਨੀ ਵਿਦੇਸ਼ ਮੰਤਰੀ ਨਾਲ ਗੱਲਬਾਤ 'ਤੇ ਐਸ ਜੈਸ਼ੰਕਰ ਨੇ ਕਿਹਾ ਕਿ ਇਸ ਗੱਲ 'ਤੇ ਧਿਆਨ ਦਿੱਤਾ ਗਿਆ ਕਿ ਸਥਿਤੀ ਵਿਚ ਇਕਪਾਸੜ ਤਬਦੀਲੀ ਸਵੀਕਾਰ ਨਹੀਂ ਹੈ। ਦੁਸ਼ਾਂਬੇ ਵਿਚ ਚੀਨੀ ਵਿਦੇਸ਼ ਮੰਤਰੀ ਨਾਲ ਗੱਲਬਾਤ 'ਤੇ ਐਸ. ਜੈਸ਼ੰਕਰ ਨੇ ਅੱਗੇ ਕਿਹਾ ਕਿ ਪੱਛਮੀ ਖੇਤਰ ਵਿੱਚ ਐਲਏਸੀ ਨਾਲ ਜੁੜੇ ਪੈਂਡਿੰਗ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਆਪਣੇ ਚੀਨੀ ਹਮਰੁਤਬਾ ਨਾਲ ਹੱਥ ਮਿਲਾਉਂਦੇ ਹੋਏ ਉਸ ਦੀ ਇੱਕ ਤਸਵੀਰ ਟਵੀਟ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਸਬੰਧਾਂ ਦੇ ਵਿਕਾਸ ਲਈ ਸਰਹੱਦੀ ਖੇਤਰਾਂ ਵਿੱਚ ਸੰਪੂਰਨ ਸ਼ਾਂਤੀ ਬਹਾਲ ਰੱਖਣ ਅਤੇ ਸਦਭਾਵਨਾ ਬਣਾਈ ਰੱਖਣ ਦੀ ਲੋੜ ਹੈ। ਕੋਰੋਨਾ ਮਹਾਂਮਾਰੀ ਕਾਰਨ ਦੋਵੇਂ ਵਿਦੇਸ਼ ਮੰਤਰੀਆਂ ਦੇ ਚਿਹਰੇ 'ਤੇ ਮਾਸਕ ਸੀ।
ਅਹਿਮ ਗੱਲ ਇਹ ਹੈ ਕਿ ਪਿਛਲੇ ਸਾਲ ਮਈ ਤੋਂ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਐਲਏਸੀ ਨੂੰ ਲੈ ਕੇ ਟੱਕਰਾਅ ਦੀ ਸਥਿਤੀ ਬਣੀ ਹੋਈ ਹੈ। ਦੋਵਾਂ ਦੇਸ਼ਾਂ ਵਿਚਾਲੇ ਜੂਨ ਵਿਚ ਹੋਈ ਹਿੰਸਕ ਝੜਪਾਂ ਨੇ ਇਸ ਤਣਾਅ ਨੂੰ ਹੋਰ ਵਧਾ ਦਿੱਤਾ। ਹਾਲਾਂਕਿ, ਫੌਜੀ ਅਤੇ ਕੂਟਨੀਤਕ ਪੱਧਰੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੈਨਿਕ ਕੁਝ ਥਾਵਾਂ ਤੋਂ ਆਪਣੇ ਪੁਰਾਣੇ ਸਥਾਨਾਂ 'ਤੇ ਗਏ ਸੀ, ਪਰ ਅਜੇ ਵੀ ਐਲਏਸੀ ਨਾਲ ਲੱਗਦੇ ਬਹੁਤ ਸਾਰੇ ਇਲਾਕਿਆਂ ਤੋਂ ਸੈਨਿਕਾਂ ਦੀ ਵਾਪਸੀ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ: Ministry of Home Affairs: ਸਾਰੇ ਸੂਬਿਆਂ ਨੂੰ ਗ੍ਰਹਿ ਮੰਤਰਾਲੇ ਦੀ ਅਪੀਲ- ਥਾਣਿਆਂ ਵਿਚ ਆਈਟੀ ਐਕਟ -66 ਏ ਤਹਿਤ ਕੇਸ ਨਾਹ ਦਰਜ ਕੀਤੇ ਜਾਣ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904