ਨਵੀਂ ਦਿੱਲੀ: 1984 ਸਿੱਖ ਨਸਲਕੁਸ਼ੀ ਦੇ ਮੁੱਖ ਮੁਲਜ਼ਮਾਂ ਵਿੱਚੋਂ ਇੱਕ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਪਟੀਸ਼ਨ ਦਿੱਲੀ ਹਾਈਕੋਰਟ ਵਿੱਚ ਖਾਰਜ ਹੋ ਗਈ ਹੈ। ਸੱਜਣ ਕੁਮਾਰ ਨੇ ਜੱਜ ਬਦਲਣ ਦੀ ਅਪੀਲ ਕੀਤੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਵਾਗਤ ਕੀਤਾ ਹੈ।
ਸੱਜਣ ਕੁਮਾਰ ਨੇ ਆਪਣੇ ਖਿਲਾਫ ਚੱਲ ਰਹੇ ਇੱਕ ਮਾਮਲੇ ਵਿੱਚ ਸੁਣਵਾਈ ਕਰ ਰਹੇ ਜੱਜ ਪ੍ਰਕਾਸ਼ ਸਿੰਘ ਤੇਜੀ ਦੇ ਸਿੱਖ ਹੋਣ ਕਾਰਨ ਬਦਲੇ ਜਾਣ ਦੀ ਅਪੀਲ ਪਾਈ ਸੀ। ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਸੱਜਣ ਨੇ ਡਿਵੀਜ਼ਨ ਬੈਂਚ ਦੇ ਮੈਂਬਰਾਂ 'ਤੇ ਕਥਿਤ ਪੱਖਪਾਤ ਦਾ ਦੋਸ਼ ਲਾ ਕੇ ਕੇਸ ਹੋਰ ਬੈਂਚ ਚ ਤਬਦੀਲ ਕਰਨ ਦੀ ਮੰਗ ਕੀਤੀ ਸੀ।
ਦਿੱਲੀ ਹਾਈਕੋਰਟ ਦੀ ਜੱਜ ਗੀਤਾ ਮਿੱਤਲ ਤੇ ਪੀ.ਐਸ. ਤੇਜੀ ਵੱਲੋਂ ਮੈਰਾਥਨ ਸੁਣਵਾਈ ਤੋਂ ਬਾਅਦ ਅਦਾਲਤ ਦਾ ਸਮਾਂ ਖਰਾਬ ਕਰਨ ਤੇ ਮਾਮਲੇ ਨੂੰ ਲਮਕਾਉਣ ਦੀ ਟਿੱਪਣੀ ਕਰਦਿਆਂ ਉਸ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।