ਚੰਡੀਗੜ੍ਹ: ਦਿੱਲੀ ਹਾਈ ਕੋਰਟ ਨੇ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸੱਜਣ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਅਪ੍ਰੈਲ 2013 ਵਿੱਚ ਹੇਠਲੀ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰਾਰ ਦਿੱਤਾ ਸੀ। ਅਦਾਲਤ ਨੇ ਸੱਜਣ ਕੁਮਾਰ ਨੂੰ 31 ਦਸੰਬਰ ਤਕ ਸਮਰਪਣ ਕਰਨ ਲਈ ਕਿਹਾ ਹੈ।

84 ਸਿੱਖ ਦੰਗਿਆਂ 'ਚ ਭੂਮਿਕਾ ਦੇ ਦੋਸ਼ਾਂ ਤਹਿਤ ਸੱਜਣ ਕੁਮਾਰ ਦਾ ਲਾਈ ਡਿਟੈਕਟਰ ਟੈਸਟ ਯਾਨੀ ਝੂਠ ਫੜਨ ਵਾਲਾ ਟੈਸਟ ਕੀਤਾ ਗਿਆ ਸੀ। ਦੱਸ ਦਈਏ ਕਿ ਜਵਾਹਰ ਵਿੰਦਰ ਕੋਹਲੀ ਦੇ ਬਿਆਨਾਂ ਦੇ ਆਧਾਰ 'ਤੇ ਕੋਰਟ ਵੱਲੋਂ ਆਦੇਸ਼ ਦਿੱਤੇ ਜਾਣ 'ਤੋਂ ਬਾਅਦ ਐਸਆਈਟੀ ਨੇ ਇਹ ਟੈਸਟ ਕਰਵਾਇਆ ਸੀ।