ਮੁੰਬਈ: ਹਿਲੇਰੀ ਕਲਿੰਟਨ ਦੇ ਅਮਰੀਕੀ ਰਾਸ਼ਟਰਪਤੀ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਸੁਪਰ ਸਟਾਰ ਸਲਮਾਨ ਖ਼ਾਨ ਨੇ ਹਿਲੇਰੀ ਕਲਿੰਟਨ ਨੂੰ ਜਿੱਤ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਸਲਮਾਨ ਨੇ ਟਵੀਟ ਕਰਕੇ ਆਖਿਆ ਹੈ ਕਿ "ਉਮੀਦ ਕਰਦਾ ਹਾਂ ਤੁਸੀਂ ਜ਼ਰੂਰ ਜਿੱਤੋ, ਰੱਬ ਤੁਹਾਨੂੰ ਸੰਵਿਧਾਨ ਤੇ ਮਨੁੱਖੀ ਮੁੱਲਾਂ ਦਾ ਪਾਲਣ ਕਰਨ ਦੀ ਤਾਕਤ ਬਖ਼ਸ਼ੇ। ਆਲ ਦਾ ਬੈਸਟ'


Hope you win. May god give you the strength to follow the constitution and human values. All the best.#HillaryClintonforpresident pic.twitter.com/lelPESTHEK
— Salman Khan (@BeingSalmanKhan) November 5, 2016

ਇਸ ਦੇ ਨਾਲ ਹੀ ਐਕਟਰ ਕਬੀਰ ਬੇਦੀ ਨੇ ਵੀ ਹਿਲੇਰੀ ਦੀ ਜਿੱਤ ਲਈ ਕਾਮਨਾਵਾਂ ਕੀਤੀਆਂ ਹਨ। ਉਨ੍ਹਾਂ ਆਪਣੇ ਟਵੀਟ ਵਿੱਚ ਆਖਿਆ ਹੈ ਕਿ ਅਮਰੀਕਾ ਵਿੱਚ ਇੱਕ ਮਹਿਲਾ ਦਾ ਰਾਸ਼ਟਰਪਤੀ ਬਣਨਾ ਆਪਣੇ ਆਪ ਵਿੱਚ ਇਤਿਹਾਸਕ ਹੋਵੇਗਾ। ਕਬੀਰ ਨੇ ਵੀ ਟਵੀਟ ਕਰਕੇ ਹਿਲੇਰੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਹਨ। ਕਬੀਰ ਨੇ ਟਵੀਟ ਕਰਕੇ ਆਖਿਆ ਹੈ ਕਿ 'ਹਿਲੇਰੀ ਕਲਿੰਟਨ ਨੂੰ ਅਮਰੀਕੀ ਚੋਣ 2016 ਵਿੱਚ ਸਫਲਤਾ ਦੇ ਲਈ ਸ਼ੁੱਭ ਕਾਮਨਾਵਾਂ।

ਅਮਰੀਕਾ ਵਿੱਚ ਮਹਿਲਾ ਰਾਸ਼ਟਰਪਤੀ ਸਮੁੱਚ ਇਤਿਹਾਸਕ ਘਟਨਾ ਹੋਵੇਗਾ। ਮੈਂ ਅਮਰੀਕੀ ਚੋਣ ਦੇ ਨਾਲ ਹਾਂ।

Wishing @HillaryClinton all success in #USElections2016! A woman President of #US would be a truly historic landmark. #ImWithHer #USElection pic.twitter.com/DISDjWMgXk
— KABIR BEDI (@iKabirBedi) November 6, 2016

ਯਾਦ ਰਹੇ ਕਿ ਹਿਲੇਰੀ ਦੇ ਸਮਰਥਨ ਵਿੱਚ ਅਮਰੀਕੀ ਸਿਤਾਰੇ ਕੈਟੀ ਪੇਰੀ ਤੇ ਹੋਰ ਵੀ ਹਨ। ਕੈਟੀ ਨੇ ਤਾਂ ਬਾਕਾਇਦਾ ਹਿਲੇਰੀ ਲਈ ਚੋਣ ਪ੍ਰਚਾਰ ਕੀਤਾ ਹੈ।