ਲਖਨਾਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਏ.ਬੀ.ਪੀ. ਨਿਊਜ਼ ਨਾਲ ਗੱਲਬਾਤ ਦੌਰਾਨ ਵੱਡਾ ਬਿਆਨ ਦਿੱਤਾ ਹੈ। ਅਖਿਲੇਸ਼ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਕਿਹਾ ਕਿ ਉਹ ਕਿਸੇ ਵੀ ਪਾਰਟੀ ਨਾਲ ਗੱਠਜੋੜ ਲਈ ਤਿਆਰ ਹਨ ਜਿਸ ਦਾ ਫੈਸਲਾ ਪਾਰਟੀ ਮੁਖੀ ਕਰਨਗੇ।

ਅਖਿਲੇਸ਼ ਨੇ ਕਿਹਾ ਪਾਰਟੀ ਨੇ 4 ਸਾਲਾਂ ਵਿੱਚ ਜਨਤਾ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸਪਾ ਨੇ ਪਿੰਡਾਂ ਤੇ ਸ਼ਹਿਰਾਂ ਵਿੱਚ ਵਿਕਾਸ ਕਰਵਾਇਆ ਹੈ। ਅਖਿਲੇਸ਼ ਮੁਤਾਬਕ ਮੁੜ ਸਰਕਾਰ ਬਣਨ ਮਗਰੋਂ ਵੀ ਸਪਾ ਪੂਰੀ ਲਗਨ ਨਾਲ ਵਿਕਾਸ ਕਰੇਗੀ।

ਸਮਾਜਵਾਦੀ ਪਾਰਟੀ ਵਿੱਚ ਅੱਜ ਘਮਸਾਣ ਮਗਰੋਂ ਰੱਥ ਯਾਤਰਾ ਮੌਕੇ ਦੂਰੀਆਂ ਮਿਟਦੀਆਂ ਦਿਖੀਆਂ। ਇੱਕ ਹੀ ਮੰਚ 'ਤੇ ਅਖਿਲੇਸ਼, ਮੁਲਾਇਮ ਤੇ ਸ਼ਿਵਪਾਲ ਵਖਾਈ ਦਿੱਤੇ। ਮੁਲਾਇਮ ਸਿੰਘ ਨੇ ਅਖਿਲੇਸ਼ ਦੀ ਰੱਥ ਯਾਤਰਾ ਨੂੰ ਹਰੀ ਝੰਡੀ ਦਿੱਤੀ।

ਰੱਥ ਯਾਤਰਾ ਮੌਕੇ ਸੀ.ਐਮ. ਅਖਿਲੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਤੀਜੀ ਵਾਰ ਰੱਥ ਚਲਾਉਣ ਦਾ ਮੌਕਾ ਮਿਲ ਰਿਹਾ ਹੈ। ਸੀ.ਐਮ. ਮੁਤਾਬਕ ਉਨ੍ਹਾਂ ਦਾ ਟੀਚਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿਚਾਲੇ ਜਾਣ ਦਾ ਹੈ ਤਾਂ ਕਿ ਫਿਰ ਤੋਂ ਸਪਾ ਦੀ ਸਰਕਾਰ ਬਣ ਸਕੇ।