CBI Investigation: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਐਤਵਾਰ (21 ਮਈ) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਸਾਬਕਾ ਸਥਾਨਕ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ਤੋਂ ਲਗਾਤਾਰ ਦੂਜੇ ਦਿਨ 5 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਕੋਰਡੇਲੀਆ ਕਰੂਜ਼ ਤੋਂ ਮਾਦਕ ਪਦਾਰਥਾਂ ਨੂੰ ਜ਼ਬਤ ਕਰਨ ਦੇ ਮਾਮਲੇ ਵਿੱਚ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਨਾਮ ਸ਼ਾਮਲ ਨਾ ਕਰਨ ਦੇ ਏਵਜ ਵਿੱਚ ਉਨ੍ਹਾਂ ਤੋਂ ਕਥਿਤ ਤੌਰ 'ਤੇ 25 ਕਰੋੜ ਰੁਪਏ ਦੀ ਰਿਸ਼ਵਤ ਮੰਗਣ ਸਬੰਧੀ ਦੋਸ਼ਾਂ ਦੇ ਸਿਲਸਿਲੇ ਵਿੱਚ ਪੁੱਛਗਿੱਛ ਦੇ ਲਈ ਵਾਨਖੇੜੇ ਲਗਾਤਾਰ ਸੱਦਿਆ ਜਾ ਰਿਹਾ ਹੈ।
ਅਧਿਕਾਰੀ ਵਾਨਖੇੜੇ ਸਵੇਰੇ ਕਰੀਬ 10.30 ਵਜੇ ਸੀਬੀਆਈ ਦੇ ਬਾਂਦਰਾ-ਕੁਰਲਾ ਕੈਂਪਸ ਦਫ਼ਤਰ ਪਹੁੰਚੇ
ਅਧਿਕਾਰੀ ਨੇ ਦੱਸਿਆ ਕਿ ਭਾਰਤੀ ਮਾਲੀਆ ਸੇਵਾ (ਆਈਆਰਐਸ) ਅਧਿਕਾਰੀ ਵਾਨਖੇੜੇ ਸਵੇਰੇ ਕਰੀਬ 10.30 ਵਜੇ ਸੀਬੀਆਈ ਦੇ ਬਾਂਦਰਾ-ਕੁਰਲਾ ਕੈਂਪਸ ਦਫ਼ਤਰ ਪਹੁੰਚੇ। ਦਫ਼ਤਰ ਵਿੱਚ ਦਾਖ਼ਲ ਹੁੰਦੇ ਹੋਏ ਵਾਨਖੇੜੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ਵਿੱਚ ਵਿਸ਼ਵਾਸ ਹੈ। 'ਸੱਤਿਆਮੇਵ ਜਯਤੇ' ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਵਾਨਖੇੜੇ ਨੂੰ ਦੁਪਹਿਰ ਦਾ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਾਨਖੇੜੇ ਸ਼ਾਮ ਕਰੀਬ 4.30 ਵਜੇ ਸੀਬੀਆਈ ਦਫ਼ਤਰ ਤੋਂ ਨਿਕਲ ਗਏ।
ਇਹ ਵੀ ਪੜ੍ਹੋ: Rs 2000 Note: ਕੀ 2000 ਰੁਪਏ ਦਾ ਨੋਟ ਬਦਲਣ ਲਈ ਭਰਨ ਪਵੇਗਾ ਫਾਰਮ ਜਾਂ ਲਗਾਉਣੀ ਪਵੇਗੀ ID? ਇੱਥੇ ਜਾਣੋ ਸੱਚ
ਸਿੱਧੀਵਿਨਾਇਕ ਦੇ ਕੀਤੇ ਦਰਸ਼ਨ
ਸੀਬੀਆਈ ਨੇ ਸ਼ਨੀਵਾਰ (20 ਮਈ) ਨੂੰ ਵਾਨਖੇੜੇ ਤੋਂ ਪੰਜ ਘੰਟੇ ਤੋਂ ਵੱਧ ਪੁੱਛਗਿੱਛ ਕੀਤੀ। ਵਾਨਖੇੜੇ ਨੇ ਸ਼ਾਮ 4.30 ਵਜੇ ਸੀਬੀਆਈ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੁੰਬਈ ਦੇ ਪ੍ਰਭਾਦੇਵੀ ਸਥਿਤ ਸਿੱਧੀਵਿਨਾਇਕ ਮੰਦਰ ਦੇ ਦਰਸ਼ਨ ਕੀਤੇ। ਸੀਬੀਆਈ ਨੇ ਹਾਲ ਹੀ ਵਿੱਚ ਐੱਨਸੀਬੀ ਦੀ ਸ਼ਿਕਾਇਤ 'ਤੇ ਵਾਨਖੇੜੇ ਅਤੇ ਚਾਰ ਹੋਰਾਂ ਵਿਰੁੱਧ ਕਥਿਤ ਸਾਜ਼ਿਸ਼ ਅਤੇ ਰਿਸ਼ਵਤਖੋਰੀ ਤੋਂ ਇਲਾਵਾ ਜ਼ਬਰਦਸਤੀ ਨਾਲ ਸਬੰਧਤ ਅਪਰਾਧਾਂ ਲਈ ਐਫਆਈਆਰ ਦਰਜ ਕੀਤੀ ਸੀ।
ਇਹ ਵੀ ਪੜ੍ਹੋ: ਆਮ ਜਨਤਾ ਨੂੰ ਵੱਡੀ ਰਾਹਤ, ਤੇਲ ਦੀਆਂ ਕੀਮਤਾਂ 'ਚ ਕਟੌਤੀ, ਤੁਰੰਤ ਜਾਣੋ ਤਾਜ਼ਾ ਰੇਟ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।