ਚੰਡੀਗੜ੍ਹ: ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (AIIMS) ਦੀ MBBS ਦੀ ਦਾਖ਼ਲਾ ਪ੍ਰਖਿਆ ਵਿੱਚੋਂ ਸੰਗਰੂਰ ਦੇ ਲਹਿਰਾਗਾਗਾ ਦੀ ਐਲੀਜ਼ਾ ਨੇ 100 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਬਠਿੰਡਾ ਦੀ ਰਮਨੀਕ ਕੌਰ ਮਾਹਲ ਨੇ ਦੂਜਾ ਰੈਂਕ ਹਾਸਲ ਕੀਤਾ। ਤੀਜੇ ਸਥਾਨ ’ਤੇ ਪੰਚਕੁਲਾ ਦੀ ਮਹਿਕ ਅਰੋੜਾ ਨੇ ਕਬਜ਼ਾ ਕੀਤਾ। ਬਠਿੰਡਾ ਦੇ ਹੀ ਮਨਰਾਜ ਸਿੰਘ ਸਰ੍ਹਾਂ ਨੇ ਚੌਥਾ ਸਥਾਨ ਹਾਸਲ ਕੀਤਾ। ਪੰਚਕੁਲਾ ਦੀ ਇੱਕ ਹੋਰ ਵਿਦਿਆਰਥਣ ਈਸ਼ਵੌਕ ਅਗਰਵਾਲ 10ਵੇਂ ਸਥਾਨ ’ਤੇ ਰਹੀ।   17 ਸਾਲਾਂ ਦੀ ਐਲੀਜ਼ਾ ਪੋਸਟ ਗਰੈਜੂਏਟ ਐਜੂਕੇਸ਼ਨ ਸੁਸਾਇਟੀ ਲਹਿਰਾਗਾਗਾ ਵੱਲੋਂ ਚਲਾਏ ਜਾ ਰਹੇ ਡਾ. ਦੇਵ ਰਾਜ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਪਟਿਆਲਾ ਵਿੱਚ ਪ੍ਰਾਈਵੇਟ ਕੋਚਿੰਗ ਇੰਸਟੀਚਿਊਟ ਤੋਂ ਦਾਖ਼ਲਾ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਲਈਆਂ ਸੀ। ਐਲੀਜ਼ਾ ਨੇ ਦੱਸਿਆ ਕਿ ਇਸ ਪ੍ਰਾਪਤੀ ਵਿੱਚ ਉਸ ਦੇ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ ਤੇ ਉਹ ਐਮ ਡੀ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਦਾ ਸੁਪਨਾ ਵੇਖਿਆ ਹੈ। ਉਹ ਰੋਜ਼ਾਨਾ 8 ਤੋਂ 10 ਘੰਟੇ ਆਣੀ ਪੜ੍ਹਾਈ ’ਤੇ ਲਾਉਂਦੀ ਸੀ ਜਿਸ ਕਰ ਕੇ ਉਸ ਨੂੰ ਇਹ ਪ੍ਰਾਪਤੀ ਹੋਈ। ਉਸ ਦੇ ਦੋਵੇਂ ਭਰਾ ਆਈਆਈਟੀ ਨਵੀਂ ਦਿੱਲੀ ਤੋਂ ਬੀਟੈਕ ਦੀ ਪੜ੍ਹਾਈ ਕਰ ਰਹੇ ਹਨ।   ਲਹਿਰਾਗਾਗਾ ਦੀ ਐਲੀਜ਼ਾ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਸ ਨੂੰ ਟਵੀਟ ਕਰਦਿਆਂ ਵਧਾਈ ਦਿੱਤੀ ਹੈ ਤੇ ਉਸ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। https://twitter.com/capt_amarinder/status/1008944430538248193