ਨਵੀਂ ਦਿੱਲੀ: ਦਿੱਲੀ ਵਿੱਚ ਚੱਲ ਰਹੇ ਸਿਆਸੀ ਦੰਗਲ ਨੇ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਫਿਲਮ ਨਿਰਮਾਤਾ ਫਰਾਹ ਖ਼ਾਨ ਦੇ ਪਤੀ ਸ਼ਰਿਸ਼ ਕੁੰਦਰ ਦੇ ਟਵੀਟ ਦੀ ਸੋਸ਼ਲ ਮੀਡੀਆ ’ਤੇ ਖੂਬ ਚਰਚੇ ਹੋ ਰਹੇ ਹਨ। ਕੁੰਦਰ ਨੇ ਟਵੀਟ ’ਚ ਕਿਹਾ ਕਿ ਦਿੱਲੀ ਵਿੱਚ LG ਨਾ ਕੰਮ ਕਰ ਰਹੇ ਹਨ ਤੇ ਨਾ ਕੰਮ ਕਰਨ ਦੇ ਰਹੇ ਹਨ। ਇਸ ’ਤੇ LG ਨੇ ਜਵਾਬ ਵੀ ਦਿੱਤਾ ਹੈ। ਹਾਲਾਂਕਿ ਦੋਵਾਂ ਨੇ ਆਪਣੇ ਟਵੀਟ ਡਲੀਟ ਵੀ ਕਰ ਦਿੱਤੇ ਹਨ। ਯਾਦ ਰਹੇ ਕਿ ਸ਼ਰਿਸ਼ ਕੁੰਦਰ ਆਮ ਆਦਮੀ ਪਾਰਟੀ ਦੇ ਸਪੋਰਟ ਮੰਨੇ ਜਾਂਦੇ ਹਨ।

 

 

ਸ਼ਰਿਸ਼ ਕੁੰਦਰ ਨੂੰ ਐਲਜੀ ਕੰਪਨੀ ਨੇ ਜਵਾਬ ਵਿੱਚ ਕਿਹਾ ਕਿ ਅਸੁਵਿਧਾ ਲਈ ਉਹ ਮੁਆਫ਼ੀ ਚਾਹੁੰਦੇ ਹਨ ਤੇ ਇਸ ਸਬੰਧੀ ਉਹ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣ ਤਾਂ ਜੋ ਉਹ ਉਨ੍ਹਾਂ ਦੀ ਮਦਦ ਕਰ ਸਕਣ।

 



ਖ਼ਬਰ ਹੈ ਕਿ ਦਿੱਲੀ ਦਾ ਸਿਆਸੀ ਦੰਗਲ ਜਲਦੀ ਖ਼ਤਮ ਹੋ ਸਕਦਾ ਹੈ। ਅਰਵਿੰਦ ਕੇਜਰੀਵਾਲ ਦਾ ਆਈਏਐਸ ਐਸੋਸੀਏਸ਼ਨ ਨੇ ਸਵਾਗਤ ਕੀਤਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕੰਮ ਕਰ ਰਹੇ ਸਨ। ਸੀਐਮ ਦੀ ਅਪੀਲ ਤੋਂ ਬਾਅਦ ਉਹ ਅਪੀਲ ਕਰਨ ਲਈ ਤਿਆਰ ਹਨ।

ਉੱਧਰ ਦੂਜੇ ਪਾਸੇ ਡਿਪਟੀ ਸੀਐਮ ਸਿਸੋਦੀਆ ਨੇ ਵੀ ਅਧਿਕਾਰੀਆਂ ਨਾਲ ਗੱਲ ਕਰਨ ਲਈ ਸਹਿਮਤੀ ਜਤਾਈ ਹੈ। ਹਾਲਾਂਕਿ ਉਨ੍ਹਾਂ ਕਿਹਾ ਕਿ ਗੱਲਬਾਤ LG ਦੀ ਮੌਜੂਦਗੀ ਵਿੱਚ ਹੀ ਹੋਵੇ।