ਨਵੀਂ ਦਿੱਲੀ: ਲੋਕਾਂ ਦੀ ਤੰਦਰੁਸਤੀ ਲਈ ਰੇਲਵੇ ਨੇ ਸਟੇਸ਼ਨਾਂ 'ਤੇ ਹੀ ਕੰਡੋਮ ਤੇ ਸੈਨਿਟਰੀ ਪੈਡਜ਼ ਉਪਲਬਧ ਹੋਣਗੇ। ਭਾਰਤੀ ਰੇਲਵੇ ਬੋਰਡ ਨੇ ਇੱਕ ਨਵੀਂ ਨੀਤੀ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਰੇਲਵੇ ਸਟੇਸ਼ਨਾਂ 'ਤੇ ਮੁਸਾਫ਼ਰਾਂ ਤੇ ਇਨ੍ਹਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਵਾਜ਼ਬ ਕੀਮਤਾਂ ਤੇ ਸੈਨਟਰੀ ਨੈਪਕਿਨ ਤੇ ਕੰਡੋਮ ਮੁਹੱਈਆ ਕਰਵਾਏ ਜਾਣਗੇ।
ਬੋਰਡ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ 'ਚ ਲਗਪਗ 8500 ਰੇਲਵੇ ਸਟੇਸ਼ਨਾਂ 'ਤੇ ਇਹ ਸਹੂਲਤ ਦਿੱਤੀ ਜਾਏਗੀ। ਰੇਲਵੇ ਵੱਲੋਂ ਲੋਕਾਂ 'ਚ ਗਰਭਨਿਰੋਧਕ ਤਰੀਕਿਆਂ ਤੇ ਮਾਂਹਵਾਰੀ ਦੌਰਾਨ ਹੋਣ ਵਾਲੀ ਇਨਫੈਕਸ਼ਨ ਪ੍ਰਤੀ ਜਾਗਰੂਕ ਕਰਨ ਲਈ ਇਹ ਕਦਮ ਉਠਾਇਆ ਜਾ ਰਿਹਾ ਹੈ।
ਬੋਰਡ ਮੁਤਾਬਕ ਇਹ ਸਹੂਲਤ ਔਰਤਾਂ, ਮਰਦਾਂ ਤੇ ਅਪਾਹਜ ਲੋਕਾਂ ਦੇ ਪਖਾਨਿਆ 'ਚ ਵੱਖ-ਵੱਖ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਟੇਸ਼ਨ 'ਤੇ ਆਉਣ ਵਾਲੇ ਯਾਤਰੀਆਂ ਨੂੰ ਇਹ ਸਹੂਲਤ ਮੁਫ਼ਤ 'ਚ ਮੁਹੱਈਆ ਕਰਵਾਈ ਜਾਵੇਗੀ।