‘ਡਾਂਸਿੰਗ ਅੰਕਲ’ ਦੀ ਚਮਕੀ ਕਿਸਮਤ, ਸਲਮਾਨ ਨਾਲ ਮੁਲਾਕਾਤ
ਏਬੀਪੀ ਸਾਂਝਾ | 10 Jun 2018 05:56 PM (IST)
ਮੁੰਬਈ: ਬੀਤੇ ਦਿਨੀਂ ਆਪਣੇ ਡਾਂਸ ਨਾਲ ਪੂਰੇ ਦੇਸ਼ ਦਾ ਦਿਲ ਜਿੱਤਣ ਵਾਲੇ ਡਾਂਸਿੰਗ ਅੰਕਲ ਸੰਜੀਵ ਸ੍ਰੀਵਾਸਤਵ ਨੇ ਸਲਮਾਨ ਖ਼ਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਤਸਵੀਰ ਸੰਜੀਵ ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਸ਼ੇਅਰ ਕੀਤੀ ਹੈ। ਸੰਜੀਵ ਤੇ ਸਲਮਾਨ ਦੀ ਮੁਲਾਕਾਤ ਟੀਵੀ ਸ਼ੋਅ ‘ਦਸ ਕਾ ਦਮ’ ਦੇ ਸੈੱਟ ’ਤੇ ਹੋਈ। ਖ਼ਾਸ ਗੱਲ ਇਹ ਹੈ ਕਿ ਸਲਮਾਨ ਨਾਲ ਸੰਜੀਵ ਨੇ ਇਕੱਲਿਆਂ ਨਹੀਂ ਬਲਕਿ ਉਨ੍ਹਾਂ ਦਾ ਸਾਰਾ ਪਰਿਵਾਰ ਨਜ਼ਰ ਆਇਆ। ਸੰਜੀਵ ਸ੍ਰੀਵਾਸਤਵ ਨੇ ਟਵਿਟਰ ’ਤੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ- ਮੈਂ ਤੇ ਮੇਰਾ ਪਰਿਵਾਰ ਸਲਮਾਨ ਖ਼ਾਨ ਨਾਲ ਦਸ ਕਾ ਦਮ ਦੇ ਸੈੱਟ ’ਤੇ। https://twitter.com/DabbutheDancer/status/1004758451111714818 ਸੰਜੀਵ ਸ੍ਰੀਵਾਸਤਵ ਉਸ ਸਮੇਂ ਪੂਰੇ ਮੁਲਕ ਵਿੱਚ ਮਸ਼ਹੂਰ ਹੋ ਗਏ ਜਦੋਂ ਉਨ੍ਹਾਂ ਦੇ ਡਾਂਸ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ ਸੀ।