ਨਵੀਂ ਦਿੱਲੀ: ਹਰਿਆਣਾ ਦੀ ਡਾਂਸਰ ਅਤੇ ਬਿੱਗ ਬੌਸ ਦੀ ਸਾਬਕਾ ਕੰਟੇਸਟੈਂਟ ਸਪਨਾ ਚੋਧਰੀ ਦੇ ਕਾਂਗਰਸ ਅਤੇ ਭਾਜਪਾ ‘ਚ ਸ਼ਾਮਲ ਹੋਣ ਦੀ ਖ਼ਬਰਾਂ ਨੇ ਘਮਾਸਾਨ ਮੱਚਾ ਦਿੱਤਾ ਹੈ। ਪਰ ਹੁਣ ਸਪਨਾ ਦੇ ਇੱਕ ਕਰੀਬੀ ਨੇ ਖੁਲਾਸਾ ਕੀਤਾ ਹੈ ਕਿ ਸਪਨਾ ਕਿਸੇ ਵੀ ਪਾਲੀਟੀਕਲ ਪਾਰਟੀ ‘ਚ ਸ਼ਾਮਲ ਨਹੀ ਹੋ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਵੀਕਾਰ ਕੀਤਾ ਹੈ ਕਿ ਸਪਨਾ ਨੂੰ ਮਥੁਰਾ ਸੀਟ ‘ਤੇ ਲੋਕਸਭਾ ਚੋਣ ਲੜਣ ਦਾ ਆਫਰ ਜ਼ਰੂਰ ਦਿੱਤਾ ਗਿਆ ਸੀ।
ਦੇਵ ਕੁਮਾਰ ਦੇਵਾ ਨੇ ਦੱਸਿਆ, “ਮੀਟਿੰਗ ਜਯੋਤਿਰਾਦਿਤੀਆ ਸਿੰਧੀਆ ਦੇ ਘਰ ਹੋਈ ਸੀ। ਇਸ ਤੋਂ ਬਾਅਦ ਸਪਨਾ ਦਾ ਬਾਈਓਡਾਟਾ ਭਰਨਾ ਸੀ ਕਿ ਉਸ ਕੋਲ ਕਿੰਨੀ ਜਾਈਦਾਦ ਹੈ ਕਿੰਨੀਆਂ ਗੱਡੀਆਂ ਹਨ ਅਤੇ ਫਾਰਮ ‘ਚ ਉਮਰ ਭਰਨੀ ਸੀ ਜੋ 23 ਸਾਲ ਕੁਝ ਮਹੀਨੇ ਹੈ। ਜਦਕਿ ਚੋਣ ਲੜਣ ਕਈ 25 ਸਾਲ ਉਮਰ ਚਾਹਿਦੀ ਹੈ।
ਸਪਨਾ ਚੋਣ ਪ੍ਰਚਾਰ ਕਰੇਗੀ ਇਸ ਦਾ ਜਵਾਬ ਦਿੰਦੇ ਹੋਏ ਦੇਵਾ ਨੇ ਕਿਹਾ ਉਹ ਕਿਸੇ ਦਾ ਪ੍ਰਚਾਰ ਨਹੀ ਕਰ ਰਹੀ ਅਤੇ ਉਹ ਮਨੋਜ ਤਿਵਾਰੀ ਨੂੰ ਸਿਰਫ ਇੱਕ ਕਲਾਕਾਰ ਹੋਣ ਕਰਕੇ ਮਿਲਣ ਗਈ ਸੀ। ਇਸ ਤੋਂ ਬਾਅਦ ਦੇਵਾ ਨੇ ਕਿਹਾ ਕਿ ਸਪਨਾ ਆਪਣਾ ਆਖਰੀ ਫੈਸਲਾ 31 ਮਾਰਚ ਨੂੰ ਲਵੇਗੀ।