ਨਵੀਂ ਦਿੱਲੀ/ਕੋਲੰਬੋ : ਰਾਮਾਇਣ ਨਾਲ ਜੁੜੀਆਂ ਕਈ ਥਾਵਾਂ ਭਾਰਤ ਵਿੱਚ ਮੌਜੂਦ ਹਨ। ਪਰ ਸਵਾਲ ਇਹ ਹੈ ਕਿ ਕੀ ਰਾਮਾਇਣ ਦਾ ਆਧਾਰ ਹਾਲੇ ਵੀ ਸ੍ਰੀਲੰਕਾ ਵਿੱਚ ਮੌਜੂਦ ਹੈ ਜਾਂ ਨਹੀਂ? ਇਸ ਦੀ ਤਲਾਸ਼ ਵਿੱਚ ਏ.ਬੀ.ਪੀ. ਨਿਊਜ਼ ਨੇ ਸ੍ਰੀਲੰਕਾ ਵਿੱਚ ਰਾਵਣ ਦੀ ਲੰਕਾ ਦੀ ਭਾਲ ਸ਼ੁਰੂ ਕੀਤੀ।
ਕੋਲੰਬੋ ਤੋ ਪਤਾ ਲੱਗਿਆ ਕਿ ਖ਼ੁਦ ਨੂੰ ਰਾਵਣ ਦੀ ਛੋਟੀ ਭੈਣ ਦੱਸਣ ਵਾਲੀ ਸਰੂਪਨਖਾ ਅੱਜ ਵੀ ਜਿੰਦਾ ਹੈ। ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਸਰੂਪਨਖਾ ਨੂੰ ਲੋਕ ਗੰਗਾ ਸੁਰਦਰਸ਼ਿਨੀ ਦੇ ਨਾਮ ਤੋਂ ਜਾਣਦੇ ਹਨ।
ਅਸ਼ੀਂ ਜਿੱਥੇ ਪਹੁੰਚੇ, ਉੱਥੇ ਗੰਗਾ ਸੁਰਦਰਸ਼ਿਨੀ ਅਕਸਰ ਆਉਂਦੀ ਰਹਿੰਦੀ ਹੈ। ਖੁੱਦ ਨੂੰ ਸਰੂਪਨਖਾ ਕਹਿਣ ਵਾਲੀ ਗੰਗਾ ਦੀ ਮੰਨੀਏ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਹੈ ਕਿ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹੈ। ਉਨ੍ਹਾਂ ਦਾਅਵਾ ਹੈ ਕਿ ਰਾਵਣ ਦੀ ਮ੍ਰਿਤਕ ਦੇਹ ਅੱਜ ਵੀ ਪਹਾੜਾਂ ਵਿੱਚ ਸੰਭਾਲ ਕੇ ਰੱਖੀ ਗਈ ਹੈ. ਇਹ ਵੀ ਦਾਅਵਾ ਕੀਤਾ ਕਿ ਉਹ ਭੂਤ, ਭਵਿੱਖ ਤੇ ਵਰਤਮਾਨ ਵੇਖ ਸਕਦੀ ਹੈ।
ਉਸ ਨੂੰ ਸਥਾਨਕ ਲੋਕ ਉੱਥੋਂ ਦੀ ਰਾਜਕੁਮਾਰੀ ਮੰਨਦੇ ਹਨ। ਇਸ ਦੇ ਨਾਲ ਹੀ ਗੰਗਾ ਦਾ ਕਹਿਣਾ ਹੈ ਕਿ ਰਾਵਣ ਦੀ ਹੱਤਿਆ ਨਹੀਂ ਕੀਤੀ ਗਈ ਸੀ, ਸਗੋਂ ਉਸ ਨੇ ਜ਼ਹਿਰ ਖਾਦਾ ਸੀ। ਉਸ ਦਾ ਦਾਅਵਾ ਹੈ ਕਿ ਰਾਵਣ ਦੇ ਮ੍ਰਿਤਕ ਦੇਹ ਕੋਲ ਇੱਕ ਦੀਵਾ ਬਲਦਾ ਰਹਿੰਦਾ ਹੈ ਅਤੇ ਕੁੱਝ ਸਾਲਾਂ ਬਾਅਦ ਲੋਕ ਉਸ ਨੂੰ ਵੇਖ ਸਕਣਗੇ।
ਹਾਲਾਂਕਿ ਇਨ੍ਹਾਂ ਦਾਅਵਿਆਂ ਵਿੱਚ ਕਿਨ੍ਹਾਂ ਸੱਚ ਇਹ ਤਾਂ ਕਹਿਣਾ ਮੁਸ਼ਕਲ ਹੈ। ਕਿਉਂਕਿ ਇਸ ਸਰੂਪਨਖਾ ਦੇ ਤੌਰ 'ਤੇ ਇਸ ਦਾ ਕੋਈ ਅਧਿਕਾਰਤ ਸਬੂਤ ਨਹੀਂ ਹੈ।