ਨਵੀਂ ਦਿੱਲੀ: ਖੇਤੀਬਾੜੀ ਮੰਤਰੀ ਨਰਿੰਦਰ ਤੌਮਰ ਦੇ ਬਿਆਨ 'ਤੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਤੋਮਰ ਕਾਰਪੋਰੇਟ ਅਦਾਰਿਆਂ ਦੇ ਦਬਾਅ 'ਚ ਇਹ ਬਿਆਨ ਦੇ ਰਹੇ ਹਨ ਕਿਉਂਕਿ ਭਾਜਪਾ ਨੇ ਬੰਗਾਲ 'ਚ ਕਾਰਪੋਰੇਟ ਅਦਾਰਿਆਂ ਦੇ ਸਹਾਰੇ 'ਤੇ ਚੋਣਾਂ ਲੜਨੀਆਂ ਹਨ। ਤੋਮਰ ਨੇ ਕਿਹਾ ਸੀ ਕਿ ਦੱਸੋ ਇਨ੍ਹਾਂ ਕਾਨੂੰਨਾਂ ਵਿੱਚ ਕਾਲਾ ਕੀ ਹੈ।

ਇਸ ਦਾ ਜਵਾਬ ਦਿੰਦਿਆਂ ਪੰਧੇਰ ਨੇ ਕਿਹਾ ਤੋਮਰ ਅਮਰੀਕਾ ਤੇ ਯੂਰਪ 'ਚ ਫੇਲ੍ਹ ਮਾਡਲ ਨੂੰ ਲਾਗੂ ਕਰ ਰਹੇ ਹਨ। ਉੱਥੋਂ ਦੀ ਡੇਅਰੀ ਫਾਰਮਿੰਗ ਦਾ ਫੇਲ੍ਹ ਹੋਣਾ ਵੱਡੀ ਮਿਸਾਲ ਹੈ। ਸਰਕਾਰ ਨਾਲ ਗੱਲਬਾਤ ਦੇ ਮੁੱਦੇ 'ਤੇ ਪੰਧੇਰ ਨੇ ਕਿਹਾ ਕਿ ਅਸੀਂ ਗੱਲਬਾਤ ਤੋਂ ਕਦੇ ਨਹੀਂ ਭੱਜੇ ਤੇ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ ਪਰ ਅਜਿਹੀਆਂ ਬਿਆਨਬਾਜ਼ੀਆਂ ਤੇ ਧਰਨੇ ਵਾਲੀਆਂ ਥਾਵਾਂ ਦੀ ਕੀਤੀ ਕਿਲ੍ਹੇਬੰਦੀ ਨਾਲ ਗੱਲਬਾਤ ਵਾਲਾ ਮਾਹੌਲ ਤਿਆਰ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਸਰਕਾਰ ਨੂੰ ਗੱਲਬਾਤ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ ਤਾਂ ਹੀ ਗੱਲਬਾਤ ਦਾ ਮਾਹੌਲ ਹੋਵੇਗਾ। ਭਲਕ ਦੇ ਬੰਦ ਬਾਰੇ ਪੰਧੇਰ ਨੇ ਕਿਹਾ ਕਿ ਕੱਲ੍ਹ ਦਾ ਸਫਲ ਬੰਦ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਵੇਗਾ ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਅੱਗੇ ਹੋ ਕੇ ਇਸ ਨੂੰ ਸਫਲ ਬਣਾਏਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ