ਨਵੀਂ ਦਿੱਲੀ: ਗ਼ਾਜ਼ੀਪੁਰ ਧਰਨੇ ਵਾਲੀ ਥਾਂ ਉੱਤੇ ਇੱਕ ਸੜਕ ਹਾਦਸੇ ਦੌਰਾਨ ਮਾਰੇ ਗਏ ਕਿਸਾਨ ਦੀ ਮਾਂ, ਭਰਾ ਤੇ ਇੱਕ ਹੋਰ ਵਿਅਕਤੀ ਵਿਰੁੱਧ ਦੇਸ਼ ਦੇ ਤਿਰੰਗੇ ਝੰਡੇ ਦੀ ਕਥਿਤ ਬੇਅਦਬੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਯੂਪੀ ਪੁਲਿਸ ਮੁਤਾਬਕ ਇਹ ਕੇਸ ਤਿਰੰਗੇ ਵਿੱਚ ਲਿਪਟੀ ਕਿਸਾਨ ਦੀ ਮ੍ਰਿਤਕ ਦੇਹ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਾਇਰ ਕੀਤਾ ਗਿਆ ਹੈ।


ਭਾਰਤੀ ਤਿਰੰਗੇ ਦੇ ਜ਼ਾਬਤੇ ਅਨੁਸਾਰ ਕਿਸੇ ਆਮ ਸ਼ਹਿਰੀ ਨਾਗਰਿਕ ਦੀ ਮ੍ਰਿਤਕ ਦੇਹ ਦੁਆਲੇ ਤਿਰੰਗਾ ਲਪੇਟਣਾ ਇੱਕ ਅਪਰਾਧ ਹੈ। ਸਹਿਰਾਮਉ ਇਲਾਕੇ ਦੇ ਪਿੰਡ ਬੜੀ ਬੁਝੀਆ ਦਾ ਨਿਵਾਸੀ ਕਿਸਾਨ ਬਲਜਿੰਦਰ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ’ਤੇ ਧਰਨੇ ਵਾਲੀ ਥਾਂ ਉੱਤੇ ਗਿਆ ਸੀ ਪਰ ਉੱਥੇ 25 ਜਨਵਰੀ ਨੂੰ ਇੱਕ ਸੜਕ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ ਸੀ।


ਬਲਜਿੰਦਰ ਆਪਣੇ ਇੱਕ ਦੋਸਤ ਨਾਲ ਦਿੱਲੀ ਗਿਆ ਸੀ ਪਰ ਹੁਣ ਪੁਲਿਸ ਨੇ ਬਲਜਿੰਦਰ ਦੀ ਮਾਂ ਜਸਵੀਰ ਕੌਰ, ਭਰਾ ਗੁਰਵਿੰਦਰ ਸਿੰਘ ਤੇ ਇੱਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕਰ ਲਿਆ ਹੈ।


ਬੀਤੇ ਨਵੰਬਰ ਮਹੀਨੇ ਤੋਂ ਹੀ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਸੀਮਾਵਾਂ ਉੱਤੇ ਧਰਨੇ ਦੇ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨ ਤੁਰੰਤ ਰੱਦ ਕਰ ਦਿੱਤੇ ਜਾਣ ਪਰ ਇਸ ਦੇ ਉਲਟ ਕੇਂਦਰ ਸਰਕਾਰ ਇਨ੍ਹਾਂ ਹੀ ਕਾਨੂੰਨਾਂ ਨੂੰ ਕਿਸਾਨ-ਪੱਖੀ ਆਖ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ