ਨਵੀਂ ਦਿੱਲੀ: ਝਾਰਖੰਡ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਐਲਾਨੇ ਗਏ 72 ਉਮੀਦਵਾਰਾਂ ਦੀ ਸੂਚੀ 'ਚ ਆਪਣਾ ਨਾਂ ਨਾ ਆਉਣ ਤੋਂ ਨਾਰਾਜ਼ ਸੀਨੀਅਰ ਬੀਜੇਪੀ ਨੇਤਾ ਸਰਯੂ ਰਾਏ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਬੀਜੇਪੀ ਖਿਲਾਫ ਬੋਲਦਿਆਂ ਸਾਰਯੂ ਰਾਏ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਮੁੱਖ ਮੰਤਰੀ ਰਘੁਵਰ ਦਾਸ ਖ਼ਿਲਾਫ਼ ਚੋਣ ਲੜਨਗੇ।
ਝਾਰਖੰਡ ਮੰਤਰੀ ਮੰਡਲ 'ਚ ਖੁਰਾਕ, ਜਨਤਕ ਵੰਡ ਤੇ ਖਪਤਕਾਰ ਮਾਮਲੇ ਮੰਤਰੀ ਰਾਏ ਨੇ ਕਿਹਾ ਕਿ ਉਹ ਜਮਸ਼ੇਦਪੁਰ (ਪੂਰਬੀ) ਤੇ ਜਮਸ਼ੇਦਪੁਰ (ਪੱਛਮ) ਤੋਂ ਚੋਣ ਲੜਨਗੇ। ਉਸ ਨੇ 2014 ਦੀਆਂ ਚੋਣਾਂ 'ਚ ਜਮਸ਼ੇਦਪੁਰ (ਪੱਛਮੀ) ਸੀਟ ਜਿੱਤੀ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਐਤਵਾਰ ਸ਼ਾਮ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੇ ਅਸੈਂਬਲੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਰਾਜਪਾਲ ਦ੍ਰੋਪਦੀ ਮਰਮੂ ਨੂੰ ਭੇਜੇ ਪੱਤਰ 'ਚ ਰਾਏ ਨੇ ਕਿਹਾ ਕਿ ਉਹ ਮੰਤਰੀ ਮੰਡਲ ਤੋਂ ਅਸਤੀਫਾ ਦੇ ਰਹੇ ਹਨ ਤੇ ਇਸ ਨੂੰ ਤੁਰੰਤ ਸਵੀਕਾਰਿਆ ਜਾਣਾ ਚਾਹੀਦਾ ਹੈ।
ਅਹਿਮ ਗੱਲ ਇਹ ਹੈ ਕਿ ਭਾਜਪਾ ਨੇ ਝਾਰਖੰਡ ਦੀ 81 ਮੈਂਬਰੀ ਵਿਧਾਨ ਸਭਾ ਲਈ ਹੁਣ ਤੱਕ 72 ਉਮੀਦਵਾਰਾਂ ਦੀਆਂ ਚਾਰ ਸੂਚੀਆਂ ਜਾਰੀ ਕੀਤੀਆਂ ਹਨ, ਜਿਨ੍ਹਾਂ 'ਚ ਰਾਏ ਦਾ ਨਾਂ ਨਹੀਂ। ਸੂਬੇ 'ਚ 30 ਨਵੰਬਰ ਤੋਂ 20 ਦਸੰਬਰ ਦਰਮਿਆਨ ਪੰਜ ਪੜਾਵਾਂ 'ਚ ਚੋਣਾਂ ਹੋਣਗੀਆਂ।
ਬੀਜੇਪੀ ਤੋਂ ਨਾਰਾਜ਼ ਚਲ ਰਹੇ ਸਰਯੂ ਰਾਏ ਦਾ ਵੱਡਾ ਐਲਾਨ, ਸੀਐਮ ਰਘੁਵਰ ਦਾਸ ਖਿਲਾਫ ਲੜਨਗੇ ਚੋਣ
ਏਬੀਪੀ ਸਾਂਝਾ
Updated at:
18 Nov 2019 11:45 AM (IST)
ਝਾਰਖੰਡ ਵਿਧਾਨ ਸਭਾ ਚੋਣਾਂ ਲਈ ਹੁਣ ਤੱਕ ਐਲਾਨੇ ਗਏ 72 ਉਮੀਦਵਾਰਾਂ ਦੀ ਸੂਚੀ 'ਚ ਆਪਣਾ ਨਾਂ ਨਾ ਆਉਣ ਤੋਂ ਨਾਰਾਜ਼ ਸੀਨੀਅਰ ਬੀਜੇਪੀ ਨੇਤਾ ਸਰਯੂ ਰਾਏ ਨੇ ਐਤਵਾਰ ਨੂੰ ਵੱਡਾ ਐਲਾਨ ਕੀਤਾ। ਬੀਜੇਪੀ ਖਿਲਾਫ ਬੋਲਦਿਆਂ ਸਾਰਯੂ ਰਾਏ ਨੇ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਮੁੱਖ ਮੰਤਰੀ ਰਘੁਵਰ ਦਾਸ ਖ਼ਿਲਾਫ਼ ਚੋਣ ਲੜਨਗੇ।
- - - - - - - - - Advertisement - - - - - - - - -